ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ: ਫੈਕਟਰੀ ’ਚ ਅੱਗ ਲੱਗਣ ਕਾਰਨ ਨੌ ਮਹੀਨਿਆਂ ਦੀ ਬੱਚੀ ਦੀ ਮੌਤ

ਕਰਮਜੀਤ ਸਿੰਘ ਚਿੱਲਾ ਮੁਹਾਲੀ, 30 ਜੂਨ ਮੁਹਾਲੀ ਦੇ ਫੇਜ਼ ਪੰਜ ਦੇ ਸਨਅਤੀ ਖੇਤਰ ਵਿੱਚ ਪਲਾਟ ਨੰਬਰ ਡੀ-39 ਵਿਚ ਚੱਲਦੀ ਲੋਹੇ ਦੀ ਡਾਈ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨੌਂ ਮਹੀਨਿਆਂ ਦੀ ਇੱਕ...
Advertisement
ਕਰਮਜੀਤ ਸਿੰਘ ਚਿੱਲਾ
ਮੁਹਾਲੀ, 30 ਜੂਨ
ਮੁਹਾਲੀ ਦੇ ਫੇਜ਼ ਪੰਜ ਦੇ ਸਨਅਤੀ ਖੇਤਰ ਵਿੱਚ ਪਲਾਟ ਨੰਬਰ ਡੀ-39 ਵਿਚ ਚੱਲਦੀ ਲੋਹੇ ਦੀ ਡਾਈ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨੌਂ ਮਹੀਨਿਆਂ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ ਅਤੇ ਇੱਕ ਮਹਿਲਾ ਬਬੀਤਾ ਅਤੇ ਫੈਕਟਰੀ ਮਾਲਕ ਵਰਿੰਦਰ ਕੁਮਾਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਬ ਫਾਇਰ ਅਫ਼ਸਰ ਸੁਰੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਅੱਗ ਸਬੰਧੀ ਜਾਣਕਾਰੀ ਸਵੇਰੇ ਪੌਣੇ 10 ਵਜੇ ਦੇ ਕਰੀਬ ਮਿਲੀ ਸੀ ਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਇੱਕ ਪੈਂਟਰੀ ਦਾ ਕੈਬਿਨ ਸੀ ਜਿਸ ਦੇ ਨੇੜੇ ਪਏ ਬੈੱਡ ’ਤੇ ਇੱਕ ਨੌਂ ਮਹੀਨਿਆਂ ਦੀ ਬੱਚੀ ਦੀ ਲਾਸ਼ ਮਿਲੀ ਹੈ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਗਲੇਰੀ ਕਾਰਵਾਈ ਜਾਰੀ ਹੈ।
Advertisement
Show comments