ਮੁਹਾਲੀ ਨਿਗਮ ਨੇ ਪ੍ਰਾਪਰਟੀ ਟੈਕਸ ਬਕਾਏ ਤੋਂ ਤਿੰਨ ਗੁਣਾ ਵੱਧ ਕਮਾਈ ਕੀਤੀ
ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰਾਪਰਟੀ ਟੈਕਸ ਬਕਾਏ ਤੋਂ ਆਇਆ ਮਾਲੀਆ ਪਿਛਲੇ ਸਾਲ ਦੀ ਉਗਰਾਹੀ ਨਾਲੋਂ ਤਿੰਨ ਗੁਣਾ ਵੱਧ ਹੈ।
ਡਾ. ਸੰਜੀਵ ਕੰਬੋਜ ਹੈਲਥ ਮੈਡੀਕਲ ਅਫਸਰ ਅਤੇ ਇੰਚਾਰਜ ਨਗਰ ਨਿਗਮ ਮੁਹਾਲੀ ਪ੍ਰਾਪਰਟੀ ਟੈਕਸ ਸਾਖ਼ਾ ਨੇ ਦੱਸਿਆ ਕਿ ਇਹ ਟੈਕਸ ਬਕਾਏ ਇਕੱਤਰ ਕਰਨ ਵਿਚ ਨਿਗਮ ਦੇ ਸਟਾਫ ਦੇ ਅਣਥੱਕ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਟੈਕਸ ਦਾਤਾਵਾਂ ਲਈ ਸਮੇਂ ਸਮੇਂ ਸਿਰ ਲੋੜੀਂਦੀ ਪ੍ਰਕਿਰਿਆ ਅਤੇ ਸਹਾਇਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਆਖਰੀ ਦੋ ਦਿਨ ਅੱਧੀ ਰਾਤ ਤੱਕ ਭਾਵ ਰਾਤ ਨੂੰ 12 ਵਜੇ ਤੱਕ ਵੀ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਉਗਰਾਹੀ ਇਕੱਤਰ ਕੀਤੀ ਗਈ।
ਉਨ੍ਹਾਂ ਮੁਹਾਲੀ ਦੇ ਸਾਰੇ ਵਪਾਰਿਕ ਜਾਇਦਾਦਾਂ ਦੇ ਮਾਲਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਨਿਗ਼ਮ ਦੀ ਪਹਿਲ ਕਦਮੀ ਅਤੇ ਪੰਜਾਬ ਸਰਕਾਰ ਦੀ ਓਟੀਐੱਸ ਸਕੀਮ ਦਾ ਲਾਭ ਲੈ ਕੇ ਆਪਣੇ ਬਾਕਾਏ ਜਮਾਂ ਕਰਾਏ।
ਨਿਗਮ ਦੇ ਕਮਿਸ਼ਨਰ ਨੇ ਵੀ ਸਾਰੇ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਸਮੇਂ ਸਿਰ ਪ੍ਰਾਪਰਟੀ ਟੈਕਸ ਜਮਾਂ ਕਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ।