ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਦੇ ਮੇਅਰ ਨੇ ਮੁੱਖ ਮੰਤਰੀ ਨੂੰ ਭੇਜੇ 15 ਪ੍ਰਾਜੈਕਟ

ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਮੰਗੇ 600 ਕਰੋਡ਼; ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਦੇਣ ਦੀ ਮੰਗ
Advertisement

ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ 15 ਪ੍ਰਾਜੈਕਟ ਭੇਜੇ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਮਿਲਣ ਲਈ ਵੀ ਸਮਾਂ ਮੰਗਿਆ ਹੈ ਅਤੇ ਉਪਰੋਕਤ ਪ੍ਰਾਜੈਕਟਾਂ ਲਈ 600 ਕਰੋੜ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਮੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਭੇਜੇ ਪ੍ਰਾਜੈਕਟਾਂ ਵਿਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਬਾਇਓਗੈਸ ਪਲਾਂਟ ਸਥਾਪਿਤ, ਬਰਸਾਤੀ ਪਾਣੀ ਦਾ ਨਿਕਾਸੀ ਪ੍ਰਾਜੈਕਟ, ਸਿਟੀ ਬੱਸ ਸੇਵਾ, ਐਨ ਚੋਅ ਦਾ ਪੁਨਰ ਵਿਕਾਸ, ਸ਼ਹਿਰ ਵਿਚ ਪੈਂਦੇ ਪਿੰਡਾਂ ਦਾ ਵਿਕਾਸ, ਮੁਹਾਲੀ ਦੇ ਲਗਾਤਾਰ ਹੋ ਰਹੇ ਵਿਸਥਾਰ ਦੀ ਮੰਗ ਦੀ ਪੂਰਤੀ ਲਈ ਇੱਕ ਹੋਰ ਸ਼ਮਸ਼ਾਨ ਘਾਟ ਦੀ ਸਥਾਪਨਾ, ਸੀਵਰੇਜ ਸਿਸਟਮ ਨੂੰ ਨਵਿਆਉਣ, ਸੋਹਾਣਾ ਦੇ ਟੋਭੇ ਦਾ ਨਵੀਨੀਕਰਨ, ਆਡੀਟੋਰੀਅਮ ਦੀ ਉਸਾਰੀ ਆਦਿ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮੁਹਾਲੀ ਸ਼ਹਿਰ ਦੀਆਂ ਖ਼ੁਦ ਵੀ ਸਾਰੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹੈ, ਕਿਉਂਕਿ ਉਹ ਖ਼ੁਦ ਲੰਮਾ ਸਮਾਂ ਇੱਥੇ ਰਹਿੰਦੇ ਰਹੇ ਹਨ ਤੇ ਉਨ੍ਹਾਂ ਦੀ ਰਿਹਾਇਸ਼ੀ ਕੋਠੀ ਵੀ ਇੱਥੇ ਹੈ।ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਫੰਡਾਂ ਦੀ ਘਾਟ ਨਾਲ ਜੂਝ ਰਿਹਾ ਹੈ, ਕਿਉਂਕਿ ਨਿਗਮ ਦੇ ਸਾਧਨ ਸੀਮਤ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਮਦਨ ਦਾ ਵੱਡਾ ਹਿੱਸਾ ਗਮਾਡਾ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਕੋਲ ਸਿਰਫ਼ ਪ੍ਰਾਪਰਟੀ ਟੈਕਸ ਦੀ ਆਮਦਨ ਹੀ ਹੈ। ਬਾਕੀ ਸਾਰੇ ਸਰੋਤਾਂ ਦੀ ਆਮਦਨ ਗਮਾਡਾ ਦੇ ਖਜ਼ਾਨੇ ਵਿਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਕੋਲੋਂ ਨਗਰ ਨਿਗਮ ਨੂੰ ਆਮਦਨ ਵਿਚੋਂ ਹਿੱਸਾ ਦਿਵਾਇਆ ਜਾਵੇ ਤਾਂ ਕਿ ਸ਼ਹਿਰ ਦਾ ਲੋੜੀਂਦਾ ਵਿਕਾਸ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਕੋਲੋਂ ਨਿਗਮ ਦੀ ਬਾਕਾਇਆ ਰਾਸ਼ੀ ਵੀ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਪਾਵਰਕੌਮ ਤੇ ਹੋਰ ਸਰਕਾਰੀ ਅਦਾਰਿਆਂ ਵੱਲ ਖੜ੍ਹੀ ਰਾਸ਼ੀ ਵੀ ਦਿਵਾਈ ਜਾਵੇ।

Advertisement

Advertisement