ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ: ਆਕਸੀਜਨ ਸਿਲੰਡਰਾਂ ਦੇ ਪਲਾਂਟ ’ਚ ਧਮਾਕਾ; ਦੋ ਮੌਤਾਂ, ਕਈ ਜ਼ਖ਼ਮੀ

ਜ਼ਖ਼ਮੀ 6 ਫੇਜ਼ ਦੇ ਸਿਵਲ ਹਸਪਤਾਲ ’ਚ ਦਾਖ਼ਲ
ਮੁਹਾਲੀ ਵਿਚ ਆਕਸੀਜਨ ਸਿਲੰਡਰਾਂ ਦੀ ਫੈਕਟਰੀ ’ਚ ਧਮਾਕੇ ਮਗਰੋਂ ਜਾਂਚ ਕਰਦੇ ਪੁਲੀਸ ਮੁਲਾਜ਼ਮ। ਫੋਟੋ: ਵਿੱਕੀ ਘਾਰੂ
Advertisement

ਇਥੇ ਇੰਡਸਟਰੀਅਲ ਏਰੀਆ, ਫੇਜ਼ 9 ਵਿੱਚ ਅੱਜ ਸਵੇਰੇ ਆਕਸੀਜਨ ਪਲਾਂਟ ਵਿੱਚ ਸਿਲੰਡਰ ਫੱਟਣ ਨਾਲ ਧਮਾਕਾ ਹੋ ਗਿਆ। ਧਮਾਕੇ ਇੰਨਾ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਧਮਾਕੇ ਕਰਕੇ ਫੈਕਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ’ਤੇ ਮੈਡੀਕਲ ਟੀਮਾਂ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਇਲਾਜ ਲਈ ਛੇ ਫੇਜ਼ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।

Advertisement

Advertisement