ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ: ਨਹਿਰੀ ਪਾਣੀ ਦੀ ਪਾਈਪਲਾਈਨ ਟੁੱਟੀ, ਕੁਝ ਦਿਨ ਪ੍ਰਭਾਵਿਤ ਰਹੇਗੀ ਸਪਲਾਈ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 9 ਜੁਲਾਈ ਭਾਰੀ ਬਾਰਸ਼ ਕਾਰਨ ਪਿੰਡ ਭੁੱਖੜੀ ਨੇੜੇ ਨਹਿਰੀ ਪਾਣੀ ਦੀ ਪਾਈਪਲਾਈਨ ਵੀ ਟੁੱਟ ਗਈ ਜਿਸ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਅਗਲੇ ਦਿਨ ਕੁੱਝ ਤੱਕ ਪੀਣ ਵਾਲੇ ਪਾਣੀ...
Advertisement

ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 9 ਜੁਲਾਈ

Advertisement

ਭਾਰੀ ਬਾਰਸ਼ ਕਾਰਨ ਪਿੰਡ ਭੁੱਖੜੀ ਨੇੜੇ ਨਹਿਰੀ ਪਾਣੀ ਦੀ ਪਾਈਪਲਾਈਨ ਵੀ ਟੁੱਟ ਗਈ ਜਿਸ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਅਗਲੇ ਦਿਨ ਕੁੱਝ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਜਨ ਸਿਹਤ ਤੇ ਸੈਨੀਟੇਸ਼ਨ ਮੰਡਲ-2, ਮੁਹਾਲੀ ਦੇ ਕਾਰਜਕਾਰੀ ਇੰਜਨੀਅਰ ਰੋਹਿਤ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲੀ ਫੇਜ਼-1 ਅਤੇ ਫੇਜ਼-3 ਦੀ ਮੇਨ ਪਾਈਪਲਾਈਨ ਪਿੰਡ ਭੁੱਖੜੀ ਨੇੜੇ ਹੜ੍ਹ ਕਾਰਨ ਟੁੱਟ ਗਈ ਹੈ ਜਿਸ ਕਾਰਨ ਮੁਹਾਲੀ ਦੇ ਫੇਜ਼-1, ਤੋਂ 11 ਅਤੇ ਸੈਕਟਰ-70, ਸੈਕਟਰ-71 ਵਿੱਚ ਸਪਲਾਈ ਕੁਝ ਦਿਨ ਘੱਟ ਪ੍ਰੈਸ਼ਰ ਅਤੇ ਸਿਰਫ਼ ਪਾਣੀ ਦੀ ਉਪਲਬਧਤਾ ਮੁਤਾਬਕ ਹੀ ਕੀਤੀ ਜਾਵੇਗੀ। ਜਨ ਸਿਹਤ ਵਿਭਾਗ ਦੇ ਅਮਲੇ ਨੇ ਦੱਸਿਆ ਕਿ ਫੇਜ਼-6 ਸਥਿਤ ਪਾਣੀ ਦੀ ਸਪਲਾਈ ਵਾਲੇ ਮੇਨ ਪੰਪ ਹਾਊਸ ਵਿੱਚ ਚੰਡੀਗੜ੍ਹ ਤੋਂ ਤੇਜ਼ ਵਹਾਅ ਨਾਲ ਲਾਇਆ ਬਰਸਾਤੀ ਪਾਣੀ ਭਰ ਗਿਆ ਜਿਸ ਕਾਰਨ ਪੰਪ ਹਾਊਸ ਦੀਆਂ 5 ਮੋਟਰਾਂ ਖ਼ਰਾਬ ਹੋ ਗਈਆਂ। ਸਟਾਫ਼ ਨੇ ਦੱਸਿਆ ਕਿ ਤੇਜ਼ ਬਾਰਸ਼ ਆਉਣ ਨਾਲ ਬਿਜਲੀ ਵੀ ਗੁੱਲ ਹੋ ਗਈ ਜਿਸ ਕਾਰਨ ਜਨਰੇਟਰ ਚਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਕਾਰਜਕਾਰੀ ਇੰਜੀਨੀਅਰ ਨੇ ਅਪੀਲ ਕੀਤੀ ਕਿ ਲੋਕ ਜਨ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਅਤੇ ਪਾਣੀ ਸਹਿਜ ਨਾਲ ਵਰਤਣ।

Advertisement
Tags :
ਸਪਲਾਈਟੁੱਟੀ,ਨਹਿਰੀਪਾਈਪਲਾਈਨਪਾਣੀ:ਪ੍ਰਭਾਵਿਤਮੁਹਾਲੀਰਹੇਗੀ