ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਡੀਫਾਈਡ ਥਾਰ ਦਾ 42,500 ਦਾ ਚਲਾਨ

ਇੱਥੇ ਪੁਲੀਸ ਨੇ ਚੰਡੀਮੰਦਰ ਟੌਲ ਪਲਾਜ਼ਾ ਨੇੜੇ ਮੋਡੀਫਾਈਡ ਥਾਰ ਨੂੰ ਜ਼ਬਤ ਕਰਕੇ 42,500 ਰੁਪਏ ਦਾ ਜੁਰਮਾਨਾ ਲਗਾਇਆ। ਡੀਸੀਪੀ ਟਰੈਫਿਕ ਮਨਪ੍ਰੀਤ ਸਿੰਘ ਸੂਦਨ ਨੇ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਕਾਰਵਾਈ ਸੂਰਜਪੁਰ ਟਰੈਫਿਕ ਐੱਸਐੱਚਓ ਅਭਿਸ਼ੇਕ ਦੀ ਨਿਗਰਾਨੀ ਹੇਠ ਕੀਤੀ...
Advertisement
ਇੱਥੇ ਪੁਲੀਸ ਨੇ ਚੰਡੀਮੰਦਰ ਟੌਲ ਪਲਾਜ਼ਾ ਨੇੜੇ ਮੋਡੀਫਾਈਡ ਥਾਰ ਨੂੰ ਜ਼ਬਤ ਕਰਕੇ 42,500 ਰੁਪਏ ਦਾ ਜੁਰਮਾਨਾ ਲਗਾਇਆ। ਡੀਸੀਪੀ ਟਰੈਫਿਕ ਮਨਪ੍ਰੀਤ ਸਿੰਘ ਸੂਦਨ ਨੇ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਕਾਰਵਾਈ ਸੂਰਜਪੁਰ ਟਰੈਫਿਕ ਐੱਸਐੱਚਓ ਅਭਿਸ਼ੇਕ ਦੀ ਨਿਗਰਾਨੀ ਹੇਠ ਕੀਤੀ ਗਈ। ਪੁਲੀਸ ਅਨੁਸਾਰ, ਥਾਰ ਡਰਾਈਵਰ ਕੋਲ ਵਾਹਨ ਨਾਲ ਸਬੰਧਤ ਕਈ ਜ਼ਰੂਰੀ ਦਸਤਾਵੇਜ਼, ਡਰਾਈਵਿੰਗ ਲਾਇਸੈਂਸ ਜਾਂ ਵਾਹਨ ਬੀਮਾ ਨਹੀਂ ਸੀ। ਇਸ ਤੋਂ ਇਲਾਵਾ, ਵਾਹਨ ਹਵਾ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ, ਨੰਬਰ ਪਲੇਟ ਵੀ ਠੀਕ ਨਹੀਂ ਸੀ ਅਤੇ ਡਰਾਈਵਰ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਨਹੀਂ ਸੀ। ਇਸ ਤੋਂ ਇਲਾਵਾ ਥਾਰ ਨੂੰ ਮੋਡੀਫਾਈ ਕੀਤਾ ਗਿਆ ਸੀ ਅਤੇ ਖਿੜਕੀਆਂ ’ਤੇ ਕਾਲੀ ਫਿਲਮ ਲੱਗੀ ਹੋਈ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟਰੈਫਿਕ ਪੁਲੀਸ ਵੱਲੋਂ ਬੁਲੇਟ ਮੋਟਰਸਾਈਕਲ ਦਾ ਵੀ 42,500 ਦਾ ਚਲਾਨ ਕੀਤਾ ਗਿਆ ਸੀ। 

Advertisement
Advertisement
Show comments