ਵਿਧਾਇਕ ਨੇ ਅਧਿਕਾਰੀਆਂ ਦੀ ਕਲਾਸ ਲਈ
                    ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਬੀਤੀ ਸ਼ਾਮ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਲਾਸ ਲਈ। ਉਹ ਖਰੜ-ਬੱਸੀ ਪਠਾਣਾਂ ਸੜਕ ’ਤੇ ਪਿੰਡ ਮਲਕਪੁਰ ਵਿਖੇ ਐੱਸਵਾਈਐੱਲ ਨਹਿਰ ’ਤੇ ਬਣੇ ਹੋਏ ਮਿੱਟੀ ਦੇ ਪੁਲ ਦੇ ਧੱਸਣ ਕਾਰਨ...
                
        
        
    
                 Advertisement 
                
 
            
        ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਬੀਤੀ ਸ਼ਾਮ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਲਾਸ ਲਈ। ਉਹ ਖਰੜ-ਬੱਸੀ ਪਠਾਣਾਂ ਸੜਕ ’ਤੇ ਪਿੰਡ ਮਲਕਪੁਰ ਵਿਖੇ ਐੱਸਵਾਈਐੱਲ ਨਹਿਰ ’ਤੇ ਬਣੇ ਹੋਏ ਮਿੱਟੀ ਦੇ ਪੁਲ ਦੇ ਧੱਸਣ ਕਾਰਨ ਉਥੇ ਪਹੁੰਚੇ ਸਨ। ਇਸ ਮੌਕੇ ਉਹ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਕਾਫੀ ਤਲਖੀ ਵਿੱਚ ਗੱਲਬਾਤ ਕਰਦੇ ਨਜ਼ਰ ਆਏ ਕਿਉਂਕਿ ਮੌਕੇ ’ਤੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਉਨ੍ਹਾਂ ਮੌਕੇ ’ਤੇ ਮੌਜੂਦ ਖਰੜ ਦੀ ਐੱਸਡੀਐੱਮ ਦਿਵਿਆ ਪੀ ਨੂੰ ਸਬੰਧਤ ਅਧਿਕਾਰੀ ਵਿਰੁੱਧ ਕਰਨ ਲਈ ਲਿਖ ਵੀ ਦਿੱਤਾ ਗਿਆ ਹੈ।
                 Advertisement 
                
 
            
        
                 Advertisement 
                
 
            
        