ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ

ਇੱਥੇ ਅੱਜ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਤਿੰਨ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਅੱਜ ਮੰਡੀ ਗੋਬਿੰਦਗੜ੍ਹ ਤੋਂ ਫਤਹਿਗੜ੍ਹ ਸਾਹਿਬ ਵਾਇਆ ਡਡਹੇੜੀ ਤੇ ਕੋਟਲਾ ਡਡਹੇੜੀ ਦੀ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ। ਇਸ ਕੰਮ...
ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਹੋਰ।
Advertisement

ਇੱਥੇ ਅੱਜ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਤਿੰਨ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਅੱਜ ਮੰਡੀ ਗੋਬਿੰਦਗੜ੍ਹ ਤੋਂ ਫਤਹਿਗੜ੍ਹ ਸਾਹਿਬ ਵਾਇਆ ਡਡਹੇੜੀ ਤੇ ਕੋਟਲਾ ਡਡਹੇੜੀ ਦੀ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ। ਇਸ ਕੰਮ ’ਤੇ 10.80 ਕਿਲੋਮੀਟਰ ਸੜਕ ’ਤੇ 2.19 ਕਰੋੜ ਦੀ ਲਾਗਤ ਆਵੇਗੀ ਤੇ ਇਹ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਅੰਦਰ ਮੁਕੰਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਅਧੀਨ ਆਉਂਦੀਆਂ ਦੋ ਸੜਕਾਂ ਦੇ ਨਿਰਮਾਣ ਕਾਰਜ ਵੀ ਆਰੰਭ ਕੀਤੇ ਗਏ ਹਨ ਜਿਸ ਤਹਿਤ ਕਰੀਬ 77 ਲੱਖ ਨਾਲ ਡਡਹੇੜੀ ਤੋਂ ਲੁਹਾਰ ਮਾਜਰਾ ਕਲਾਂ ਅਤੇ 78 ਲੱਖ ਨਾਲ ਡਡਹੇੜੀ ਤੋਂ ਅਲੀਪੁਰ ਤੋਂ ਇਸਮਾਈਲਪੁਰ ਸੜਕ ਬਣਾਈ ਜਾਵੇਗੀ ਜੋਂ ਮਾਰਚ 2026 ਤੱਕ ਮੁਕੰਮਲ ਹੋਣਗੀਆਂ। ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਚੱਠਾ, ਸਰਪੰਚ ਅਮਨਿੰਦਰ ਸਿੰਘ ਗਰੇਵਾਲ, ਸੁਖਬੀਰ ਸਿੰਘ ਗਰੇਵਾਲ, ਜਗਜੀਵਨ ਸਿੰਘ ਔਲਖ, ਭੁਪਿੰਦਰ ਸਿੰਘ ਸੰਧੂ, ਰੋਹਿਤ ਗੋਇਲ, ਸਤਪਾਲ ਸਿੰਘ ਲੋਧੀ, ਐਸਡੀਓ ਗੁਰਪ੍ਰੀਤ ਸਿੰਘ, ਜੇਈ ਸੁਖਮਨਰਾਜ ਸਿੰਘ ਅਤੇ ਦਲਜੀਤ ਮਸੀਹ ਹਾਜ਼ਰ ਸਨ।

Advertisement
Advertisement
Show comments