ਵਿਧਾਇਕ ਵੱਲੋਂ ਸ਼ਹੀਦ ਗਗਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ
ਲੇਹ-ਲਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਲਾਲੜੂ ਪਿੰਡ ਨਾਲ ਸਬੰਧਤ ਫੌਜੀ ਜਵਾਨ ਗਗਨਦੀਪ ਸਿੰਘ ਦੇ ਘਰ ਪੁੱਜ ਕੇ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਗਗਨਦੀਪ ਸਿੰਘ ਚੰਗੀ...
Advertisement
Advertisement
ਲੇਹ-ਲਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਲਾਲੜੂ ਪਿੰਡ ਨਾਲ ਸਬੰਧਤ ਫੌਜੀ ਜਵਾਨ ਗਗਨਦੀਪ ਸਿੰਘ ਦੇ ਘਰ ਪੁੱਜ ਕੇ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਗਗਨਦੀਪ ਸਿੰਘ ਚੰਗੀ ਸੋਚ ਵਾਲਾ ਨੌਜਵਾਨ ਸੀ, ਜਿਸ ਨੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਫੌਜ ਦੀ ਨੌਕਰੀ ਦੀ ਚੋਣ ਕੀਤੀ। ਲੇਹ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਅਕਾਲ ਚਲਾਣਾ ਕਰ ਗਏ ਗਗਨਦੀਪ ਸਿੰਘ ਦਾ ਜਿੱਥੇ ਉਨ੍ਹਾਂ ਨੂੰ ਬਹੁਤ ਦੁੱਖ ਹੈ, ਉੱਥੇ ਹੀ ਹਲਕਾ ਡੇਰਾਬੱਸੀ ਨੂੰ ਇਹ ਮਾਣ ਹੈ ਕਿ ਉਸ ਨੇ ਫੌਜ ਦੀ ਡਿਊਟੀ ਨਿਭਾਉਂਦਿਆਂ ਲੇਹ ਸਰਹੱਦ ਉੱਤੇ ਆਪਣੀ ਜਾਨ ਦਿੱਤੀ ਹੈ। ਸ਼੍ਰੀ ਰੰਧਾਵਾ ਨੇ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ ਅਤੇ ਜਲਦ ਹੀ ਗਗਨਦੀਪ ਸਿੰਘ ਸਬੰਧੀ ਮਾਮਲਾ ਤਿਆਰ ਕਰਕੇ ਉੱਚ ਅਧਿਕਾਰੀਆਂ ਕੋਲ ਭੇਜ ਕੇ ਬਣਦੀ ਸਹਾਇਤਾ ਵੀ ਪ੍ਰਦਾਨ ਕਰਵਾਉਣਗੇ।
Advertisement