ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਭੇਜੀ

ਵਿਧਾਇਕ ਕੁਲਵੰਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਤੋਂ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਲਈ ਰਾਹਤ ਸਮੱਗਰੀ ਦੇ ਦੋ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਾਹਤ ਖੇਪ ਵਿੱਚ ਸੁੱਕੀਆਂ ਰਾਸ਼ਨ ਕਿੱਟਾਂ, ਪੀਣ ਵਾਲਾ ਪਾਣੀ, ਤਰਪਾਲਾਂ, ਦਵਾਈਆਂ ਅਤੇ ਪਸ਼ਾਆਂ ਦਾ...
ਵਿਧਾਇਕ ਕੁਲਵੰਤ ਸਿੰਘ ਸਰਹੱਦੀ ਖੇਤਰਾਂ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕਰਦੇ ਹੋਏ।-ਫੋਟੋ: ਚਿੱਲਾ
Advertisement

ਵਿਧਾਇਕ ਕੁਲਵੰਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਤੋਂ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਲਈ ਰਾਹਤ ਸਮੱਗਰੀ ਦੇ ਦੋ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਾਹਤ ਖੇਪ ਵਿੱਚ ਸੁੱਕੀਆਂ ਰਾਸ਼ਨ ਕਿੱਟਾਂ, ਪੀਣ ਵਾਲਾ ਪਾਣੀ, ਤਰਪਾਲਾਂ, ਦਵਾਈਆਂ ਅਤੇ ਪਸ਼ਾਆਂ ਦਾ ਚਾਰਾ ਸ਼ਾਮਲ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ 300 ਸੁੱਕੇ ਰਾਸ਼ਨ ਕਿੱਟਾਂ ਦਾ ਯੋਗਦਾਨ, ਨਾਲ ਹੀ ਰੋਟਰੀ ਕਲੱਬ ਅਤੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਵੱਲੋਂ ਵਾਧੂ ਰਾਹਤ ਸਮੱਗਰੀ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸਨਰ ਕੋਮਲ ਮਿੱਤਲ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਆਹਲੂਵਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਪ੍ਰਭਜੋਤ ਕੌਰ, ਏਡੀਸੀ (ਜ) ਗੀਤਿਕਾ ਸਿੰਘ, ਐਸਡੀਐਮ ਦਮਨਦੀਪ ਕੌਰ, ਚੇਅਰਮੈਨ ਮਾਰਕੀਟ ਕਮੇਟੀ ਮੁਹਾਲੀ ਗੋਵਿੰਦ ਮਿੱਤਲ, ਸਕੱਤਰ ਰੈੱਡ ਕਰਾਸ ਹਰਬੰਸ ਸਿੰਘ, ਅਤੇ ‘ਆਪ’ ਆਗੂ ਤਰਲੋਚਨ ਸਿੰਘ ਮਟੌਰ ਅਤੇ ਜਗਸੀਰ ਸਿੰਘ ਵੀ ਮੌਜੂਦ ਸਨ।

ਇਸੇ ਦੌਰਾਨ ਵਿਧਾਇਕ ਕ ਕੁਲਵੰਤ ਸਿੰਘ ਵੱਲੋਂ ਪਠਾਨਕੋਟ ਵਿਖੇ ਹੜ ਪੀੜਤਾਂ ਲਈ ਦੋ ਟਰੱਕ ਪਸ਼ੂਆਂ ਲਈ ਫੀਡ ਅਤੇ ਇੱਕ ਟਰੱਕ ਲੋਕਾਂ ਦੇ ਪੀਣ ਲਈ ਪਾਣੀ ਵਾਲਾ ਰਵਾਨਾ ਕੀਤਾ ਗਿਆ।

Advertisement

Advertisement
Show comments