ਵਿਧਾਇਕ ਨੇ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਦੇ ਤਿੰਨ ਪ੍ਰਮੁੱਖ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮਾਂ ਦੀ ਆਰੰਭਤਾ ਦੇ ਨੀਂਹ ਪੱਥਰ ਰੱਖੇ। ਵਿਧਾਇਕ ਕੁਲਵੰਤ ਸਿੰਘ ਨੇ ਪਹੁੰਚ ਸੜਕ ਲਾਂਡਰਾਂ, ਤੰਗੌਰੀ ਤੋਂ ਮਾਣਕਪੁਰ ਕੱਲਰ ਲਿੰਕ ਸੜਕ ਅਤੇ ਸੇਖਨ ਮਾਜਰਾ...
Advertisement
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਦੇ ਤਿੰਨ ਪ੍ਰਮੁੱਖ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮਾਂ ਦੀ ਆਰੰਭਤਾ ਦੇ ਨੀਂਹ ਪੱਥਰ ਰੱਖੇ। ਵਿਧਾਇਕ ਕੁਲਵੰਤ ਸਿੰਘ ਨੇ ਪਹੁੰਚ ਸੜਕ ਲਾਂਡਰਾਂ, ਤੰਗੌਰੀ ਤੋਂ ਮਾਣਕਪੁਰ ਕੱਲਰ ਲਿੰਕ ਸੜਕ ਅਤੇ ਸੇਖਨ ਮਾਜਰਾ ਤੋਂ ਕੁਰੜਾ ਲਿੰਕ ਸੜਕ ਦੇ ਕੰਮ ਸ਼ੁਰੂ ਕਰਵਾਏ। ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਜਸਪ੍ਰੀਤ ਸਿੰਘ ਸਰਪੰਚ ਲਾਂਡਰਾ, ਰਵਿੰਦਰ ਸਿੰਘ ਸਰਪੰਚ ਮਾਣਕਪੁਰ ਕੱਲਰ, ਸਤਨਾਮ ਸਿੰਘ ਸਰਪੰਚ ਸੇਖ਼ਨਮਾਜਰਾ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਗੁਰਸੇਵਕ ਸਿੰਘ ਸਰਪੰਚ ਮੌਲੀ, ਬਲਬੀਰ ਸਿੰਘ ਸਰਪੰਚ ਬੈਰੋਂਪੁਰ ਅਤੇ ਜਗਜੀਤ ਸਿੰਘ ਜੱਗੂ ਸਰਪੰਚ ਹਾਜ਼ਰ ਸਨ।
Advertisement