ਵਿਧਾਇਕ ਵੱਲੋਂ ਦੋ ਮੁੱਖ ਸੜਕਾਂ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਇੱਥੇ 6 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸੰਧੂਆਂ ਰੋਡ ਦਾ ਅਤੇ 5 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਝੱਲੀਆਂ ਤੋਂ ਬਾਲਸੰਢੇ ਤੱਕ ਸੜਕ ਬਣਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਵਿਧਾਇਕ ਨੇ ਦੱਸਿਆ ਕਿ ਸੰਧੂਆਂ ਰੋਡ ਸਾਲ 2025 ਵਿੱਚ ਅੰਡਰ ਹੈੱਡ 5054 ਆਰ ਬੀ 10 ਸਕੀਮ ਅਧੀਨ ਲੰਬਾਈ 6.63 ਕਿਲੋਮੀਟਰ ਲਾਗਤ 611.42 ਲੱਖ ਰੁਪਏ ਸਣੇ ਪੰਜ ਸਾਲਾ ਮੈਂਟੀਨੈਂਸ ਅਧੀਨ ਸਰਕਾਰ ਵੱਲੋਂ ਮੰਨਜ਼ੂਰ ਹੋ ਚੁੱਕੀ ਹੈ, ਜਦੋਂਕਿ ਬਾਲਸੰਢੇ ਵਾਲੀ ਸੜਕ 10 ਫੁੱਟ ਤੋਂ 18 ਫੁੱਟ ਚੌੜੀ ਹੋਣੀ ਹੈ।ਇਹ ਸੜਕ ਵੀ 2025 ਵਿੱਚ ਨਬਾਰਡ 30 ਸਕੀਮ ਅਧੀਨ ਲੰਬਾਈ 6.45 ਕਿਲੋਮੀਟਰ ਲਾਗਤ 537.30 ਲੱਖ ਰੁਪਏ ਸਣੇ ਪੰਜ ਸਾਲਾ ਮੈਂਟੀਨਸ ਅਧੀਨ ਸਰਕਾਰ ਵੱਲੋਂ ਮੰਨਜ਼ੂਰ ਹੋ ਚੁੱਕੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਬੀਡੀਪੀਓ ਅਜੈਬ ਸਿੰਘ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਮਾਸਟਰ ਗੁਰਮੇਲ ਸਿੰਘ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸੇਠ ਵਿਸ਼ਾਲ ਕੁਮਾਰ, ਸ਼ਮਸ਼ੇਰ ਸਿੰਘ ਮੰਗੀ ਅਤੇ ਦਰਸ਼ਨ ਵਰਮਾ ਹਾਜ਼ਰ ਸਨ।