ਵਿਧਾਇਕ ਵੱਲੋਂ ਪਾਰਕ ਦੇ ਵਿਕਾਸ ਕੰਮਾਂ ਦਾ ਉਦਘਾਟਨ
26.74 ਲੱਖ ਦੀ ਗਰਾਂਟ ਦੇਣ ਦਾ ਵੀ ਕੀਤਾ ਐਲਾਨ
Advertisement
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸੈਕਟਰ-79 ਨੇੜੇ ਪੀਐੱਸਵੀ ਟਾਵਰ, ਨਜ਼ਦੀਕ ਪਾਰਕ ਨੰਬਰ-12 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਹੀ ਦਾ ਟੱਕ ਲਗਾਇਆ ਅਤੇ ਨਾਰੀਅਲ ਭੰਨ ਕੇ ਕੰਮ ਸ਼ੁਰੂ ਕਰਾਏ। ਇਸ ਮੌਕੇ ਵੱਡੀ ਗਿਣਤੀ ਵਾਰਡ ਦੇ ਵਸਨੀਕ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਇਸ ਪਾਰਕ ਦੇ ਵਿਕਾਸ ਕਾਰਜ ਅਤੇ ਚੌਗਿਰਦੇ ਨੂੰ ਹਰਿਆ- ਭਰਿਆ ਰੱਖਣ ਦੇ ਲਈ 26.74 ਲੱਖ ਰੁਪਏ ਦੀ ਗ੍ਰਾਂਟ ਦਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਬੱਚਿਆਂ, ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਪਾਰਕ ਦੇ ਵਿੱਚ ਬੈਠਣ ਦੇ ਲਈ ਸਾਫ-ਸੁਥਰਾ ਅਤੇ ਵਧੀਆ ਮਾਹੌਲ ਉਪਲਬਧ ਕਰਵਾਇਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਪਾਰਕ ਦੇ ਵਿੱਚ ਪਾਮ ਦੇ ਬੂਟਾ ਲਗਾ ਕੇ ਇਸ ਪਾਰਕ ਨੂੰ ਹਰਿਆਲੀ ਭਰਪੂਰ ਬਣਾਉਣ ਦੀ ਮੁਹਿੰਮ ਵੀ ਆਰੰਭੀ। ਉਨ੍ਹਾਂ ਕਿਹਾ ਕਿ ਪਾਰਕਾਂ ਦੇ ਵਿਕਾਸ ਦੇ ਚੱਲਦਿਆਂ ਸਹਿਰ ਦੀ ਸੁੰਦਰਤਾ ਦੇ ਵਿੱਚ ਵੀ ਵਾਧਾ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਮੰਗ ਰੱਖੀ ਜਾਵੇਗੀ, ਉਸ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਚਰਨਜੀਤ ਕੌਰ, ਹਰਮੇਸ ਕੁੰਬੜਾ, ਅਵਤਾਰ ਸਿੰਘ ਮੌਲੀ, ਸਤਿੰਦਰ ਮਿੱਠੂ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ।
Advertisement
Advertisement