ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਤੇਜ ਰਫ਼ਤਾਰ ਗੱਡੀ ਦੀ ਕਾਰ ਨਾਲ ਟੱਕਰ , ਇੱਕ ਜ਼ਖ਼ਮੀ

ਹਾਦਸੇ ਵਿੱਚ ਔਰਤ ਗੰਭੀਰ ਜਖ਼ਮੀ, ਇਲਾਜ ਲਈ ਹਸਪਤਾਲ ਦਾਖ਼ਲ
ਹਾਦਸੇ ਦੌਰਾਨ ਨੁਕਸਾਨੀ ਗਈ ਕਾਰ । ਫੋਟੋ: ਬੱਬੀ
Advertisement

ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਦੀ ਗੱਡੀ ਇੱਥੋਂ ਦੇ ਨਹਿਰੀ ਪੁਲ ਤੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਵਿੱਚ ਵੱਜਣ ਕਾਰਨ ਜਿੱਥੇ ਕਾਰ ਨੁਕਸਾਨੀ ਗਈ, ਉੱਥੇ ਹੀ ਕਾਰ ਵਿੱਚ ਸਵਾਰ ਇੱਕ ਔਰਤ ਦੇ ਕਾਫੀ ਸੱਟਾਂ ਲੱਗੀਆ, ਜਿਨ੍ਹਾਂ ਨੂੰ ਇਲਾਜ ਲਈ ਇੱਥੋਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵਿਧਾਇਕ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

Advertisement

ਹਸਪਤਾਲ ਵਿੱਚ ਜੇਰੇ ਇਲਾਜ ਜਸਪਾਲ ਕੌਰ।

ਮੌਕੇ ’ਤੇ ਮੌਜੂਦ ਪ੍ਰਤੱਖ ਦਰਸ਼ੀਆਂ ਅਨੁਸਾਰ ਵਿਧਾਇਕ ਡਾ.ਚਰਨਜੀਤ ਸਿੰਘ ਆਪਣੀ ਸਰਕਾਰੀ ਇਨੋਵਾ ਗੱਡੀ ਨੰਬਰ ਪੀ ਵੀ- 65 ਐਫ -0891 ਵਿੱਚ ਕਸਬਾ ਬੇਲਾ ਤੋਂ ਇੱਕ ਪ੍ਰੋਗਰਾਮ ਉਪਰੰਤ ਵਾਪਸ ਚਮਕੌਰ ਸਾਹਿਬ ਆ ਰਹੇ ਸਨ ਅਤੇ ਜਿਉਂ ਹੀ ਉਨ੍ਹਾਂ ਦੀ ਇਨੋਵਾ ਗੱਡੀ ਨੇ ਇਥੇ ਸਰਹਿੰਦ ਨਹਿਰ ਦੇ ਪੁਲ ਨੂੰ ਪਾਰ ਕੀਤਾ ਤਾਂ ਉਨਾਂ ਦੀ ਗੱਡੀ ਚਮਕੌਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਹੀ ਇੱਕ ਆਈ20 ਕਾਰ ਨੰਬਰ ਪੀਬੀ 71 ਏ 7470 ਨਾਲ ਸਿੱਧੀ ਟਕਰਾ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਪਿੰਡ ਮਾਣੇਮਾਜਰਾ ਦੀ ਵਸਨੀਕ ਔਰਤ ਜਸਪਾਲ ਕੌਰ ਗੰਭੀਰ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈ।

ਇਸ ਮੌਕੇ ’ਤੇ ਕਾਰ ਚਾਲਕ ਜਿਸ ਦੇ ਖ਼ੁਦ ਵੀ ਗੁੱਝੀਆਂ ਸੱਟਾਂ ਲੱਗੀਆ ਨੇ ਦੋਸ਼ ਲਗਾਇਆ ਕਿ ਵਿਧਾਇਕ ਦੀ ਗੱਡੀ ਦੇ ਡਰਾਈਵਰ ਵੱਲੋਂ ਤੇਜ਼ ਸਪੀਡ ਨਾਲ ਨਹਿਰੀ ਪੁਲ ਪਾਰ ਕਰਨ ਉਪਰੰਤ ਚੌਰਸਤਾ ਪਾਰ ਕੀਤਾ ਅਤੇ ਉਨ੍ਹਾਂ ਦੀ ਕਾਰ ਨਾਲ ਸਿੱਧੀ ਟੱਕਰ ਮਾਰੀ, ਜਿਸ ਦੀ ਮੌਕੇ ’ਤੇ ਮੌਜੂਦ ਲੋਕਾਂ ਨੇ ਵੀ ਪੁਸ਼ਟੀ ਕੀਤੀ।

ਇਸ ਹਾਦਸੇ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ, ਜਿਸ ਨੂੰ ਦੇਖਦਿਆਂ ਵਿਧਾਇਕ ਮੌਕੇ ਤੋਂ ਕਿਸੇ ਦੂਜੀ ਗੱਡੀ ਤੇ ਬੈਠ ਕੇ ਆਪਣੀ ਅਗਲੀ ਮੰਜ਼ਿਲ ਵੱਲ ਚਲੇ ਗਏ, ਜਿਸ ਕਾਰਨ ਮਾਹੌਲ ਹੋਰ ਵੀ ਗਰਮਾ ਗਿਆ। ਹਾਜ਼ਰ ਲੋਕਾਂ ਵੱਲੋਂ ਇਸ ਦਾ ਕਾਫੀ ਬੁਰਾ ਮਨਾਇਆ ਗਿਆ ਕਿ ਵਿਧਾਇਕ ਵੱਲੋਂ ਜਖ਼ਮੀ ਔਰਤ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ’ਤੇ ਘਟਨਾ ਸਥਾਨ ਤੇ ਛੱਡ ਕੇ ਖੁਦ ਅੱਗੇ ਨਿਕਲ ਗਏ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਔਰਤ ਠੀਕ ਹਾਲਤ ਵਿੱਚ ਹਨ ਅਤੇ ਉਹ ਰੂਪਨਗਰ ਸਿਟੀ ਸਕੈਨ ਆਦਿ ਹੀ ਕਰਵਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ।

 

 

 

Advertisement
Tags :
AAP MLA newscar crash woman injuredDr Charanjit Singh accidentIndia traffic accidentPunjab AAP MLA crashPunjab Breaking NewsPunjab road accident 2025road safety IndiaSirhind-Chamkaur Sahib accidentspeeding car collision
Show comments