ਮੀਆਂਪੁਰੀ ਨੇ ਲੋਕ ਬੋਲੀਆਂ ਨਾਲ ਰੰਗ ਬੰਨ੍ਹਿਆ
ਜ਼ਿਲ੍ਹੇ ਦੇ ਪ੍ਰਸਿੱਧ ਪੰਜਾਬੀ ਗਾਇਕ ਜਸਮੇਰ ਮੀਆਂਪੁਰੀ ਵੱਲੋਂ ਮਰਹੂਮ ਅਲਗੋਜ਼ਾ ਵਾਦਕ ਅਮਰ ਗਿਰੀ ਨੂੰ ਸਮਰਪਿਤ ਆਪਣੇ ਨਵੇਂ ਗਾਣੇ ‘ਪੀਘਾਂ ਝੂਟਣ ਜਾਣਾ’ ਦੀ ਵੀਡੀਓ ਸ਼ੂਟਿੰਗ ਘਾੜ ਇਲਾਕੇ ਦੇ ਕਸਬਾ ਪੁਰਖਾਲੀ ਦੇ ਨੇੜਲੇ ਪਿੰਡਾਂ ਅੰਦਰ ਕੀਤੀ ਗਈ। ਇਸ ਦੌਰਾਨ ਯੂਨੀਕ ਫੈਮਿਲੀ ਕਲੱਬ...
Advertisement
ਜ਼ਿਲ੍ਹੇ ਦੇ ਪ੍ਰਸਿੱਧ ਪੰਜਾਬੀ ਗਾਇਕ ਜਸਮੇਰ ਮੀਆਂਪੁਰੀ ਵੱਲੋਂ ਮਰਹੂਮ ਅਲਗੋਜ਼ਾ ਵਾਦਕ ਅਮਰ ਗਿਰੀ ਨੂੰ ਸਮਰਪਿਤ ਆਪਣੇ ਨਵੇਂ ਗਾਣੇ ‘ਪੀਘਾਂ ਝੂਟਣ ਜਾਣਾ’ ਦੀ ਵੀਡੀਓ ਸ਼ੂਟਿੰਗ ਘਾੜ ਇਲਾਕੇ ਦੇ ਕਸਬਾ ਪੁਰਖਾਲੀ ਦੇ ਨੇੜਲੇ ਪਿੰਡਾਂ ਅੰਦਰ ਕੀਤੀ ਗਈ। ਇਸ ਦੌਰਾਨ ਯੂਨੀਕ ਫੈਮਿਲੀ ਕਲੱਬ ਨਾਲ ਸਬੰਧਿਤ ਮਹਿਲਾ ਮੈਂਬਰਾਂ ਨੇ ਇਲਾਕੇ ਦੀਆਂ ਨੌਜਵਾਨ ਲੜਕੀਆਂ ਤੇ ਔਰਤਾਂ ਸਮੇਤ ਗਾਣੇ ਦੀ ਸ਼ੂਟਿੰਗ ਵਿੱਚ ਹਿੱਸਾ ਲਿਆ। ਗੀਤ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਅਰਸ਼ ਨੇ ਦੱਸਿਆ ਕਿ ਇਸ ਗੀਤ ਦੇ ਨਿਰਮਾਤਾ ਜੈ ਮਾਂ ਫ਼ਿਲਮਜ਼ ਦੇ ਰਾਮ ਧਨ ਧੀਮਾਨ ਹਨ। ਗੀਤ ਦੇ ਡੀਓਪੀ ਸ਼ਾਨ ਅਕਬਰਪੁਰੀ ਅਤੇ ਕੈਮਰਾਮੈਨ ਅਮਨ ਕੁਰਾਲੀ ਹਨ। ਵੀਡੀਓ ਵਿੱਚ ਅਦਾਕਾਰਾ ਅਨਮੋਲ ਵਾਲੀਆ ਨੇ ਪ੍ਰਮੁੱਖ ਰੋਲ ਨਿਭਾਇਆ। ਇਸ ਮੌਕੇ ਜਸਮੇਰ ਮੀਆਂਪੁਰੀ ਨੇ ਆਪਣੇ ਸਾਥੀਆਂ ਜਤਿੰਦਰ ਬਿੰਦਰਖੀਆ, ਲੱਪੀ ਅਤੇ ਬਿਲਖੂ ਠੌਣਾ ਨਾਲ ਮਿਲ ਕੇ ਲਾਈਵ ਲੋਕ ਬੋਲੀਆਂ ਸੁਣਾਈਆਂ। ਇਸ ਮੌਕੇ ਬਿਕਰਮਜੀਤ ਸਿੰਘ ਘੁੰਮਣ, ਖਹਿਰਾ ਪਰਿਵਾਰ, ਅਮਰਪ੍ਰੀਤ ਸਿੰਘ, ਪ੍ਰੋ. ਜਗਜੀਤ ਸਿੰਘ. ਡਾ. ਗੁਰਪ੍ਰੀਤ ਸਿੰਘ, ਬਲਵੀਰ ਕੌਰ ਅਤੇ ਅਭੀਜੀਤ ਮੀਆਂਪੁਰੀ ਹਾਜ਼ਰ ਸਨ। ਇਸ ਮੌਕੇ ਭਗਤ ਰਾਮ ਪ੍ਰਤਾਪ ਗਿਰੀ ਦਾ ਵਿਸ਼ੇਸ਼ ਸਹਿਯੋਗ ਰਿਹਾ।
Advertisement
Advertisement