ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਪਤਾ ਅਧਿਆਪਕਾ ਦੀ ਲਾਸ਼ ਨਹਿਰ ਵਿੱਚੋਂ ਬਰਾਮਦ

ਇੱਥੋਂ ਨੇੜਲੇ ਪਿੰਡ ਮਾਣਕਪੁਰ ਦੇ ਸਰਕਾਰੀ ਐਲਮੈਟਰੀ ਸਕੂਲ ਦੀ ਅਧਿਆਪਕਾ ਮਾਨਸ਼ੀ ਸ਼ਰਮਾ (27) ਦੀ ਲਾਸ਼ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚੋ ਮਿਲ ਗਈ ਹੈ। ਐਡਵੋਕੇਟ ਵਿਸ਼ਾਲ ਸੈਣੀ ਭਨਾਮ ਨੇ ਦੱਸਿਆ ਕਿ ਅਧਿਾਅਪਕਾ 26 ਜੁਲਾਈ ਤੋਂ ਲਾਪਤਾ ਸੀ ਜਿਸ ਦੀ ਐਕਟਵਾ...
ਮਾਨਸ਼ੀ ਸ਼ਰਮਾ
Advertisement
ਇੱਥੋਂ ਨੇੜਲੇ ਪਿੰਡ ਮਾਣਕਪੁਰ ਦੇ ਸਰਕਾਰੀ ਐਲਮੈਟਰੀ ਸਕੂਲ ਦੀ ਅਧਿਆਪਕਾ ਮਾਨਸ਼ੀ ਸ਼ਰਮਾ (27) ਦੀ ਲਾਸ਼ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚੋ ਮਿਲ ਗਈ ਹੈ। ਐਡਵੋਕੇਟ ਵਿਸ਼ਾਲ ਸੈਣੀ ਭਨਾਮ ਨੇ ਦੱਸਿਆ ਕਿ ਅਧਿਾਅਪਕਾ 26 ਜੁਲਾਈ ਤੋਂ ਲਾਪਤਾ ਸੀ ਜਿਸ ਦੀ ਐਕਟਵਾ ਤੇ ਚੱਪਲਾਂ ਨਹਿਰ ਕੰਢਿਓਂ ਮਿਲੀਆਂ ਸਨ। ਮਾਨਸ਼ੀ ਆਪਣੇ ਪਿਤਾ ਰਾਮਪਾਲ ਸ਼ਰਮਾ ਨਾਲ ਪਿੰਡ ਪੱਟੀ ਵਿੱਚ ਇੱਕ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਸੂਤਰਾਂ ਮੁਤਾਬਕ ਅਧਿਆਪਕਾ ਨੇ ਇੱਕ ਖੁਦਕਸ਼ੀ ਨੋਟ ਵੀ ਲਿਖਿਆ ਸੀ ਜਿਸ ਨੂੰ ਗੁਪਤ ਰੱਖਿਆ ਗਿਆ ਹੈ ਪਰ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਸੇ ਵੀ ਪੁਲੀਸ ਅਧਿਕਾਰੀ ਨੇ ਅਧਿਆਪਕਾ ਦੀ ਲਾਸ਼ ਨੂੰ ਨਹਿਰ ਵਿੱਚੋਂ ਭਾਲ ਕਰਨ ਦੇ ਹੁਕਮ ਨਹੀਂ ਦਿੱਤੇ। ਲਾਸ਼ ਗੰਗੂਵਾਲ ਪਾਵਰ ਹਾਊਸ ਲਾਗੇ ਨਹਿਰ ਵਿੱਚ ਆਪਣੇ-ਆਪ ਤੈਰਦੀ ਨਜ਼ਰ ਆਈ। ਪੋਸਟਮਾਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Advertisement
Advertisement