ਲਾਪਤਾ ਨੰਬਰਦਾਰ ਦੀ ਲਾਸ਼ ਭੇਤ-ਭਰੀ ਹਾਲਤ ’ਚ ਮਿਲੀ
ਪਿੰਡ ਗੁਲਾਬਗੜ੍ਹ ਦੇ ਖਾਲੀ ਪਲਾਟਾਂ ’ਚੋਂ ਮਿਲੀ ਲਾਸ਼
Advertisement
ਬੀਤੇ ਤਿੰਨ ਦਿਨਾਂ ਤੋਂ ਲਾਪਤਾ ਪਿੰਡ ਬੇਹੜਾ ਦੇ ਵਸਨੀਕ ਨੰਬਰਦਾਰ ਕਰਮ ਸਿੰਘ ਦੀ ਲਾਸ਼ ਭੇਤ-ਭਰੀ ਹਾਲਤ ਵਿੱਚ ਪਿੰਡ ਗੁਲਾਬਗੜ੍ਹ ਦੇ ਖਾਲੀ ਪਲਾਟਾਂ ਵਿੱਚੋਂ ਮਿਲੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੰਬਰਦਾਰ ਕਰਮ ਸਿੰਘ ਦੇ ਮੌਤ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ।ਮ੍ਰਿਤਕ ਕਰਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਤਿੰਨ ਦਿਨ ਪਹਿਲਾਂ ਘਰ ਤੋਂ ਤਹਿਸੀਲ ਵਿੱਚ ਗਏ ਸਨ ਜਿੱਥੋਂ ਉਹ ਵਾਪਸ ਨਹੀਂ ਆਏ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਾ ਮਿਲਣ ’ਤੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਅੱਜ ਸਵੇਰੇ ਪੁਲੀਸ ਨੂੰ ਰਾਹਗੀਰਾਂ ਨੇ ਸੂਚਨਾ ਦਿੱਤੀ ਕਿ ਗੁਰਦੁਆਰਾ ਬੁੰਗਾ ਸਾਹਿਬ ਦੇ ਨੇੜੇ ਇੱਕ ਕਲੋਨੀ ਦੇ ਖਾਲੀ ਪਲਾਟਾਂ ਵਿੱਚ ਇੱਕ ਲਾਸ਼ ਸ਼ੱਕੀ ਹਾਲਤ ’ਚ ਲਾਸ਼ ਪਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਲਾਸ਼ ਕਰਮ ਸਿੰਘ ਦੀ ਹੈ।
ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਅਸਲ ਕਾਰਨ ਦਾ ਖੁਲਾਸਾ: ਥਾਣਾ ਮੁਖੀ
Advertisementਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਕੋਈ ਲੁੱਟ-ਖੋਹ ਜਾਂ ਕਤਲ ਦਾ ਮਾਮਲਾ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਹੱਥ ਵਿੱਚ ਸੋਨੇ ਦਾ ਕੜਾ ਅਤੇ ਅੰਗੂਠੀ ਪਾਈ ਹੋਈ ਸੀ ਜੋ ਉਸੇ ਤਰ੍ਹਾਂ ਮਿਲੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ।
Advertisement