ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਰਾਰਤੀਆਂ ਨੇ ਸਵਾਂ ਨਦੀ ਦੇ ਪੁਲ ਦਾ ਨੀਂਹ ਪੱਥਰ ਤੋੜਿਆ

ਕੈਬਨਿਟ ਮੰਤਰੀ ਬੈਂਸ ਨੇ ਇੱਕ ਦਿਨ ਪਹਿਲਾਂ ਰੱਖਿਆ ਸੀ ਨੀਂਹ ਪੱਥਰ; ‘ਆਪ’ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਸ਼ਰਾਰਤੀ ਅਨਸਰਾਂ ਵੱਲੋਂ ਤੋੜਿਆ ਨੀਂਹ ਪੱਥਰ ਦਿਖਾਉਂਦੇ ਹੋਏ ਸਥਾਨਕ ਵਾਸੀ।
Advertisement

ਸਵਾਂ ਨਦੀ ’ਤੇ ਪਿੰਡ ਭੱਲੜੀ ਤੋਂ ਮਹਿੰਦਪੁਰ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੱਕੇ ਪੁਲ ਦਾ ਨੀਂਹ ਪੱਥਰ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਦਿਨ ਪਹਿਲਾਂ ਹੀ ਇਹ ਨੀਂਹ ਪੱਥਰ ਰੱਖਿਆ ਸੀ। ਲੋਕਾਂ ਨੇ ਅੱਜ ਸਵੇਰੇ ਨੀਂਹ ਪੱਥਰ ਟੁੱਟਿਆ ਹੋਇਆ ਦੇਖਿਆ ਅਤੇ ਨਯਾ ਨੰਗਲ ਪੁਲੀਸ ਚੌਕੀ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਸਬ-ਇੰਸਪੈਕਟਰ ਸਰਤਾਜ ਸਿੰਘ ਨੇ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਿਨਾਉਣੀ ਕਰਵਾਈ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ। ‘ਆਪ’ ਦੇ ਸੀਨੀਅਰ ਨੇਤਾ ਗੁਰਜਿੰਦਰ ਸਿੰਘ ਸ਼ੋਕਰ ਨੇ ਕਿਹਾ ਕਿ ਨੀਂਹ ਪੱਥਰ ਟੁੱਟਣ ਨਾਲ ਵਿਕਾਸ ਕੰਮ ਨਹੀਂ ਰੁਕਣਗੇ। ਜ਼ਿਲ੍ਹਾ ਇੰਚਾਰਜ ਡਾ. ਸੰਜੀਵ ਗੌਤਮ, ਮੀਡੀਆ ਕੋਅਰਡੀਨੇਟਰ ਦੀਪਕ ਸੋਨੀ, ਬਲਾਕ ਪ੍ਰਧਾਨ ਰਾਕੇਸ਼ ਭੱਲੜੀ, ਸੁਖਸਾਲ ਦੇ ਸਰਪੰਚ ਰੌਕੀ, ਸ਼ਿਵ ਕੁਮਾਰ ਮਜ਼ਾਰੀ ਆਦਿ ਨੇ ਪ੍ਰਸ਼ਾਸਨ ਤੋਂ ਨੀਂਹ ਪੱਥਰ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਵੱਖਰੇ ਬਿਆਨ ਵਿੱਚ ਐਡਵੋਕੇਟ ਵਿਸ਼ਾਲ ਸੈਣੀ ਨੇ ਨੀਂਹ ਪੱਥਰ ਤੋੜਨ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

 

Advertisement

ਨੀਂਹ ਪੱਥਰ ਮਾਇਨੇ ਨਹੀਂ ਰੱਖਦੇ, ਵਿਕਾਸ ਕੰਮ ਜਾਰੀ ਰਹਿਣਗੇ: ਬੈਂਸ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਵਿਕਾਸ ਕਾਰਜਾ ਦੀ ਹਨੇਰੀ ਚੱਲ ਰਹੀ ਹੋਵੇ ਤਾਂ ਨੀਂਹ ਪੱਥਰ ਤੋੜਨੇ ਕੋਈ ਮਾਇਨਾ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਿਨਾਂ ਪੱਖਪਾਤ ਤੋਂ ਇਲਾਕੇ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

Advertisement
Show comments