ਝੋਨੇ ਦੀ ਫ਼ਸਲ ’ਤੇ ‘ਮੱਧਰੇਪਣ ਵਾਇਰਸ’ ਦਾ ਹਮਲਾ
ਕਿਸਾਨ ਇਸ ਸਮੇਂ ਝੋਨੇ ਦੀ ਮੱਧਰੇਪਣ ਦੀ ਬਿਮਾਰੀ ਕਾਰਨ ਬੁਰੀ ਤਰਾਂ ਭੈਭੀਤ ਹਨ। ਬਿਮਾਰੀ ਵਾਲੇ ਖੇਤਾਂ ਵਿਚ ਬੂਟੇ ਮੱਧਰੇ ਰਹਿ ਜਾਂਦੇ ਹਨ। ਇਨਾਂ ਬੂਟਿਆਂ ਨੂੰ ਕੋਈ ਦਾਣਾ ਨਹੀਂ ਲੱਗਦਾ ਜਿਸ ਕਾਰਨ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨ...
Advertisement
ਕਿਸਾਨ ਇਸ ਸਮੇਂ ਝੋਨੇ ਦੀ ਮੱਧਰੇਪਣ ਦੀ ਬਿਮਾਰੀ ਕਾਰਨ ਬੁਰੀ ਤਰਾਂ ਭੈਭੀਤ ਹਨ। ਬਿਮਾਰੀ ਵਾਲੇ ਖੇਤਾਂ ਵਿਚ ਬੂਟੇ ਮੱਧਰੇ ਰਹਿ ਜਾਂਦੇ ਹਨ। ਇਨਾਂ ਬੂਟਿਆਂ ਨੂੰ ਕੋਈ ਦਾਣਾ ਨਹੀਂ ਲੱਗਦਾ ਜਿਸ ਕਾਰਨ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮੇਹਰ ਸਿੰਘ ਥੇੜੀ ਅਤੇ ਹਕੀਕਤ ਸਿੰਘ ਘੜੂੰਆਂ ਨੇ ਦੱਸਿਆ ਕਿ 2022 ਵਿਚ ਇਹ ਬਿਮਾਰੀ ਵੱਡੇ ਪੱਧਰ ’ਤੇ ਫੈਲੀ ਸੀ ਜਿਸ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਪਰ ਖੇਤੀਬਾੜੀ ਵਿਗਿਆਨੀਆਂ ਨੇ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀਂ ਲੱਭਿਆ। ਉਨਾਂ ਖੇਤੀਬਾੜੀ ਮਹਿਕਮੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਜੰਗੀ ਪੱਧਰ ਤੇ ਕਿਸਾਨਾਂ ਨੂੰ ਪਿੰਡਾਂ ਵਿਚ ਜਾ ਕੇ ਇਸ ਆਫਤ ਬਾਰੇ ਸੁਚੇਤ ਕੀਤਾ ਜਾਵੇ।
Advertisement
Advertisement