ਸੈਕਟਰ 56 ਵਿੱਚ ਬਣੇਗੀ ਮੀਟਰ ਟੈਸਟਿੰਗ ਲੈਬ
ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਵੱਲੋਂ ਸੈਕਟਰ-56 ਦੇ ਸਬ-ਸਟੇਸ਼ਨ ’ਤੇ ਅਤਿ-ਆਧੁਨਿਕ ਇਨ-ਹਾਊਸ ਮੀਟਰ ਟੈਸਟਿੰਗ ਲੈਬਾਰਟਰੀ ਸਥਾਪਤ ਕੀਤੀ ਜਾਵੇਗੀ। ਇਸ ਨਾਲ ਹਰੇਕ ਖਪਤਕਾਰ ਦੇ ਬਿਜਲੀ ਮੀਟਰ ਦੀ ਸ਼ੁੱਧਤਾ ਦੇ ਮਾਪਦੰਡਾ ਨੂੰ...
Advertisement
ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਵੱਲੋਂ ਸੈਕਟਰ-56 ਦੇ ਸਬ-ਸਟੇਸ਼ਨ ’ਤੇ ਅਤਿ-ਆਧੁਨਿਕ ਇਨ-ਹਾਊਸ ਮੀਟਰ ਟੈਸਟਿੰਗ ਲੈਬਾਰਟਰੀ ਸਥਾਪਤ ਕੀਤੀ ਜਾਵੇਗੀ। ਇਸ ਨਾਲ ਹਰੇਕ ਖਪਤਕਾਰ ਦੇ ਬਿਜਲੀ ਮੀਟਰ ਦੀ ਸ਼ੁੱਧਤਾ ਦੇ ਮਾਪਦੰਡਾ ਨੂੰ ਪੂਰਾ ਕੀਤਾ ਜਾਵੇਗਾ। ਸੀ ਪੀ ਡੀ ਐੱਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਨਵੀਂ ਪ੍ਰਯੋਗਸ਼ਾਲਾ ਸਾਰੇ ਖਪਤਕਾਰਾਂ ਲਈ ਨਿਰਪੱਖ ਅਤੇ ਪਾਰਦਰਸ਼ੀ ਬਿਲਿੰਗ ਨੂੰ ਯਕੀਨੀ ਬਣਾਉਣ ਲਈ ਸਥਾਪਤ ਜਾ ਰਹੀ ਹੈ। ਹੁਣ ਸ਼ਹਿਰ ਵਿੱਚ ਖਪਤਕਾਰਾਂ ਦੇ ਨਵੇਂ ਬਿਜਲੀ ਮੀਟਕ ਲਗਾਉਣ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੈਬ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਜਾ ਰਹੀ ਹੈ, ਜੋ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ।
Advertisement
Advertisement
