ਖਾਲਸਾ ਕਾਲਜ ’ਚ ਮੈਗਾ ਪਲੇਸਮੈਂਟ ਡਰਾਈਵ
ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਅਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਦੋ ਰੋਜ਼ਾ ਮੈਗਾ ਪਲੇਸਮੈਂਟ ਡਰਾਈਵ-2025 ਕੀਤੀ ਗਈ। ਇਸ ਮੌਕੇ ਮੁਹਾਲੀ, ਚੰਡੀਗੜ੍ਹ ਅਤੇ ਦਿੱਲੀ ਦੀਆਂ 10 ਕੰਪਨੀਆਂ ਨੇ ਹਿੱਸਾ ਲਿਆ। ਇਹ ਡਰਾਈਵ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਅਨੂਦੀਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।
ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਨੋਰਥ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਹੈ। ਪਲੇਸਮੈਂਟ ਡਰਾਈਵ ਵਿੱਚ ਟੈਲੀ ਪਰਫੋਰਮੈਂਸ, ਏਰੀਅਲ ਟੈਲੀਕਾਮ, ਫਿਟੈਲੋ, ਡਾਕਟਰ ਆਈ ਟੀ ਐੱਮ, ਐਡੀ ਗਲੋਬ, ਰਿਕਰੂਟ ਮਾਇੰਡਸ, ਜੀ ਟੈੱਕ, ਆਈ ਜੀ ਆਈ ਜੀ ਏ ਆਈ, (ਬਏ ਫਰੈਕਟਲ) ਵੈੱਬ ਟੈਕੀ ਆਦਿ ਕੰਪਨੀਆਂ ਨੇ ਹਿੱਸਾ ਲਿਆ। ਇਨ੍ਹਾਂ ਕੰਪਨੀਆਂ ਨੇ ਕਾਲਜ ਦੇ ਵੱਖ-ਵੱਖ ਕੋਰਸਾਂ ਦੇ ਲੜਕੇ ਤੇ ਲੜਕੀਆਂ ਦੀ ਆਪਣੀਆਂ ਕੰਪਨੀਆਂ ਵਿੱਚ ਨੌਕਰੀ ਲਈ ਚੋਣ ਕੀਤੀ। ਇਹ ਪਲੇਸਮੈਂਟ ਡਰਾਈਵ ਕਰਵਾਉਣ ਵਿੱਚ ਮਿਸਟਰ ਆਦਰਸ਼ ਅਤੇ ਮਿਸ ਅਪਰਨਾ ਦਾ ਵਿਸ਼ੇਸ਼ ਸਹਿਯੋਗ ਰਿਹਾ।
