ਮੁਹਾਲੀ ਜ਼ਿਲ੍ਹੇ ਦੇ ਸਕੂਲ ਮੁਖੀਆਂ ਦੀ ਮੀਟਿੰਗ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਵਿੱਦਿਅਕ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਵਧਾਉਣ ਲਈ ਜ਼ਿਲ੍ਹੇ ਦੇ ਅਪਰ-ਪ੍ਰਾਇਮਰੀ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਮੀਟਿੰਗ ਐਮਿਟੀ ਯੂਨੀਵਰਸਿਟੀ ’ਚ ਹੋਈ ਜਿਸ ਵਿੱਚ 500 ਤੋਂ...
Advertisement
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਵਿੱਦਿਅਕ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਵਧਾਉਣ ਲਈ ਜ਼ਿਲ੍ਹੇ ਦੇ ਅਪਰ-ਪ੍ਰਾਇਮਰੀ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਮੀਟਿੰਗ ਐਮਿਟੀ ਯੂਨੀਵਰਸਿਟੀ ’ਚ ਹੋਈ ਜਿਸ ਵਿੱਚ 500 ਤੋਂ ਵੱਧ ਸਕੂਲ ਮੁਖੀਆਂ ਨੇ ਹਿੱਸਾ ਲਿਆ। ਡਾ. ਗਿੰਨੀ ਦੁੱਗਲ ਨੇ ਸਕੂਲਾਂ ਲਈ ਚੱਲ ਰਹੇ ਕਈ ਮਹੱਤਵਪੂਰਨ ਪ੍ਰੋਗਰਾਮਾਂ ਜਿਵੇਂ ਸੂਬਾ ਪੱਧਰੀ ਖੇਡਾਂ, ਪ੍ਰੀਖਿਆ ਕੇਂਦਰ ਪ੍ਰਬੰਧਨ, ‘ਏਕ ਪੇੜ ਮਾਂ ਕੇ ਨਾਮ’, ਮਿਸ਼ਨ ਚੜ੍ਹਦੀ ਕਲਾ, ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ, ਐੱਸ ਐੱਚ ਵੀ ਆਰ (ਸਵੱਛ ਐਵਮ ਹਰਿਤ ਵਿੱਦਿਆਲਿਆ ਰੇਟਿੰਗ), ਗ੍ਰੀਨ ਸਕੂਲ ਪ੍ਰੋਗਰਾਮ, ਗ੍ਰੀਨ ਹੈਕਾਥੋਨ ਅਤੇ ਯੂ ਡਾਈਸ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਸਕੂਲ ਮੁਖੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਅੰਗਰੇਜ਼ ਸਿੰਘ ਵੀ ਹਾਜ਼ਰ ਸਨ।
Advertisement
Advertisement