ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮੀਟਿੰਗ
ਡੇਰਾਬੱਸੀ: ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮੀਟਿੰਗ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਹੋਈ। ਸਾਹਿਤ ਸਭਾ ਦੀ ਇਸ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਦੀ ਪ੍ਰਧਾਨਗੀ ਹੇਠ ਵਿਦਵਾਨ ਸਾਹਿਤਕਾਰ ਰਤਨ ਸਿੰਘ ਜੱਗੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ...
Advertisement
ਡੇਰਾਬੱਸੀ: ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮੀਟਿੰਗ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਹੋਈ। ਸਾਹਿਤ ਸਭਾ ਦੀ ਇਸ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਦੀ ਪ੍ਰਧਾਨਗੀ ਹੇਠ ਵਿਦਵਾਨ ਸਾਹਿਤਕਾਰ ਰਤਨ ਸਿੰਘ ਜੱਗੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਇਸ ਸਭਾ ਦੇ ਮੈਂਬਰ ਅਤੇ ਅਹੁਦੇਦਾਰਾਂ ਦੇ ਨਾਲ ਨਾਲ ਸ਼ਾਮ ਸਿੰਘ ਸੰਧੂ ਪ੍ਰੈੱਸ ਸਕੱਤਰ, ਜਸਵੀਰ ਸਿੰਘ ਪਰਾਗਪੁਰੀ, ਗੁਰਮੁੱਖ ਸਿੰਘ ਇੰਸਪੈਕਟਰ, ਰਾਹੁਲ ਕੌਸ਼ਿਕ ਮੁਬਾਰਕਪੁਰ, ਗੁਰਮੀਤ ਸਿੰਘ ਭਾਂਖਰਪੁਰ, ਜਸਪਿੰਦਰ ਸਿੰਘ ਅਤੇ ਸੰਜੀਵ ਸੈਣੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜੈਲਦਾਰ ਸਿੰਘ ਹਸਮੁਖ ਨੇ ਕਿਹਾ ਕਿ ਸਾਹਿਤ ਸਭਾ ਕਾਮਰੇਡ ਰਤਨ ਸਿੰਘ ਦੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ। -ਖੇਤਰੀ ਪ੍ਰਤੀਨਿਧ
Advertisement