ਬਲਾਕ ਮਾਜਰੀ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਭਲਕੇ
ਬਲਾਕ ਮਾਜਰੀ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ 18 ਸਤੰਬਰ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਕੁਰਾਲੀ ਸੀਸਵਾਂ ਸੜਕ ‘ਤੇ ਪਿੰਡ ਫਤਿਹਗੜ੍ਹ ਦੇ ਫਤਿਹਗੜ੍ਹ ਪੈਲਸ ਵਿਖੇ ਸੱਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ...
Advertisement
ਬਲਾਕ ਮਾਜਰੀ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ 18 ਸਤੰਬਰ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਕੁਰਾਲੀ ਸੀਸਵਾਂ ਸੜਕ ‘ਤੇ ਪਿੰਡ ਫਤਿਹਗੜ੍ਹ ਦੇ ਫਤਿਹਗੜ੍ਹ ਪੈਲਸ ਵਿਖੇ ਸੱਦੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਦੱਸਿਆ ਕੀ ਇਸ ਮੀਟਿੰਗ ਵਿੱਚ ਦਿੱਲੀ ਤੋਂ ਕਾਂਗਰਸ ਹਾਈ ਕਮਾਂਡ ਦੇ ਆਗੂ ਮਨੋਜ ਯਾਦਵ,ਮੁੱਖ ਅਬਜ਼ਰਵਰ ਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਆਬਜ਼ਰਵਰ ਰਵਿੰਦਰ ਸਿੰਘ ਪਾਲੀ ਅਤੇ ਨਰਿੰਦਰ ਸਿੰਘ ਲਾਲੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਸਮੂਹ ਬਲਾਕ ਕਾਂਗਰਸ ਮਾਜਰੀ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
Advertisement
Advertisement