ਐੱਮ ਸੀ ਰੋਡ ਵਰਕਰਜ਼ ਯੂਨੀਅਨ ਦੀ ਚੋਣ
ਗੌਰਮਿੰਟ ਐਂਡ ਐੱਮਸੀ ਕਰਮਚਾਰੀ ਅਤੇ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਸੈਕਟਰ 17 ਵਿੱਚ ਐੱਮਸੀ ਰੋਡ ਵਰਕਰਜ਼ ਯੂਨੀਅਨ ਦੀ ਇਕੱਤਰਤਾ ਹੋਈ ਜਿਸ ਵਿੱਚ ਕਰਮਚਾਰੀਆਂ ਨੇ ਸੁਪਰੀਮ ਕਮੇਟੀ ਰਾਹੀਂ ਐੱਮਸੀ ਰੋਡ ਵਰਕਰਜ਼ ਯੂਨੀਅਨ ਦੀ ਚੋਣ ਕੀਤੀ। ਇਸ ਚੋਣ ਵਿੱਚ...
Advertisement
ਗੌਰਮਿੰਟ ਐਂਡ ਐੱਮਸੀ ਕਰਮਚਾਰੀ ਅਤੇ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਸੈਕਟਰ 17 ਵਿੱਚ ਐੱਮਸੀ ਰੋਡ ਵਰਕਰਜ਼ ਯੂਨੀਅਨ ਦੀ ਇਕੱਤਰਤਾ ਹੋਈ ਜਿਸ ਵਿੱਚ ਕਰਮਚਾਰੀਆਂ ਨੇ ਸੁਪਰੀਮ ਕਮੇਟੀ ਰਾਹੀਂ ਐੱਮਸੀ ਰੋਡ ਵਰਕਰਜ਼ ਯੂਨੀਅਨ ਦੀ ਚੋਣ ਕੀਤੀ। ਇਸ ਚੋਣ ਵਿੱਚ ਤੋਪਲਾਨ ਨੂੰ ਚੇਅਰਮੈਨ, ਰਾਜਿੰਦਰ ਪ੍ਰਧਾਨ, ਪ੍ਰੇਮ ਪਾਲ ਜਨਰਲ ਸਕੱਤਰ, ਰਘਬੀਰ ਚੰਦ ਵਾਈਸ ਚੇਅਰਮੈਨ, ਸੁਰਿੰਦਰ ਖਜ਼ਾਨਚੀ, ਦਲਬੀਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਅਸ਼ੋਕ ਬੈਨੀਵਾਲ ਵਾਈਸ ਪ੍ਰਧਾਨ, ਗੁਰਮੀਤ ਸਿੰਘ ਅਤੇ ਮਨਮੋਹਨ ਸੰਯੁਕਤ ਸਕੱਤਰ, ਭੋਲਾ ਸਿੰਘ ਪ੍ਰਚਾਰ ਸਕੱਤਰ, ਰਾਜੂ ਦਫ਼ਤਰ ਸਕੱਤਰ, ਸਤਿੰਦਰ ਸਿੰਘ ਸਲਾਹਕਾਰ ਅਤੇ ਬਾਲਕ੍ਰਿਸ਼ਨ ਪੈਟਰਨ ਸਰਬਸੰਮਤੀ ਨਾਲ ਚੁਣੇ ਗਏ। ਇਸ ਤੋਂ ਇਲਾਵਾ 11 ਵਰਕਿੰਗ ਕਮੇਟੀ ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚ ਪ੍ਰਮੁੱਖ ਪ੍ਰਕਾਸ਼, ਸੁਖਲਿੰਗਮ, ਰਾਮ ਜੀਤ, ਤਿਲਕ ਬਹਾਦਰ ਸ਼ਾਹੂ, ਰਾਜ ਪਾਲ, ਰਵੀ ਸਿੰਘ, ਰਾਮ ਰਤਨ ਅਤੇ ਦੀਪਾਂਸ਼ੂ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਮੰਗਾਂ ਮਨਵਾਉਣ ਲਈ 11 ਨਵੰਬਰ ਨੂੰ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ।
Advertisement