ਮਾਤਾ ਗੁਜਰੀ ਕਾਲਜ ਨੂੰ ਓਵਰਆਲ ਰਨਰਅੱਪ ਟਰਾਫ਼ੀ
                    ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੋਪੜ-ਫ਼ਤਹਿਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਓਵਰ ਆਲ ਫ਼ਸਟ ਰਨਰਅੱਪ ਟਰਾਫੀ ਜਿੱਤੀ। ਚਾਰ ਦਿਨ ਚੱਲੇ ਇਸ ਯੁਵਕ ਮੇਲੇ ਵਿੱਚ 58 ਮੁਕਾਬਲਿਆਂ ਵਿੱਚ ਕਾਲਜ ਨੇ ਫਾਈਨ ਆਰਟਸ...
                
        
        
    
                 Advertisement 
                
 
            
        
                ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੋਪੜ-ਫ਼ਤਹਿਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਓਵਰ ਆਲ ਫ਼ਸਟ ਰਨਰਅੱਪ ਟਰਾਫੀ ਜਿੱਤੀ। ਚਾਰ ਦਿਨ ਚੱਲੇ ਇਸ ਯੁਵਕ ਮੇਲੇ ਵਿੱਚ 58 ਮੁਕਾਬਲਿਆਂ ਵਿੱਚ ਕਾਲਜ ਨੇ ਫਾਈਨ ਆਰਟਸ ਅਤੇ ਰੰਗਮੰਚ ਦੀ ਓਵਰਆਲ ਟਰਾਫੀ ਹਾਸਲ ਕੀਤੀ। ਕਾਲਜ ਨੇ ਫੋਕ ਆਰਕੈਸਟਰਾ, ਨੁੱਕੜ ਨਾਟਕ, ਇਕਾਂਗੀ ਨਾਟਕ, ਲੋਕ ਨਾਚ ਲੜਕੀਆਂ ਲੁੱਡੀ, ਕਵੀਸ਼ਰੀ, ਪੱਛਮੀ ਸਮੂਹ ਗਾਇਨ, ਮੁਹਾਵਰੇਦਾਰ ਵਾਰਤਾਲਾਪ, ਕੋਲਾਜ ਬਣਾਉਣਾ, ਫੋਟੋਗ੍ਰਾਫ਼ੀ, ਰੰਗੋਲੀ ਅਤੇ ਹੋਰ ਮੁਕਾਬਲਿਆਂ ਵਿੱਚ ਪਹਿਲਾ, ਭੰਗੜਾ, ਸਮੂਹ ਸ਼ਬਦ, ਭਾਰਤੀ ਸਮੂਹ ਗਾਇਨ, ਕਲੀ ਗਾਇਨ, ਵਾਰ ਗਾਇਨ, ਮਾਈਮ, ਵਾਦ ਵਿਵਾਦ, ਕਲੇਅ ਮਾਡਲਿੰਗ ਵਿੱਚ ਦੂਸਰਾ ਅਤੇ ਲਘੂ ਫ਼ਿਲਮ, ਲੋਕ ਨਾਚ ਲੜਕੇ ਝੂਮਰ ਅਤੇ ਭੰਡ ਵਿਚ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਿਖਿਆ ਸਕੱਤਰ ਸੁਖਮਿੰਦਰ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਕਸਮੀਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ, ਡੀਨ ਸਭਿਆਚਾਰਕ ਡਾ. ਜਗਪਾਲ ਸਿੰਘ ਅਤੇ ਸਾਬਕਾ ਡੀਨ ਡਾ. ਹਰਮਿੰਦਰ ਸਿੰਘ ਨੇ ਵਧਾਈ ਦਿੱਤੀ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਕੁਲਦੀਪ ਕੌਰ, ਡਾ. ਸੀਮਾ ਰਾਣੀ, ਡਾ. ਅਵਨੀਤ ਕੌਰ, ਡਾ. ਗਗਨਦੀਪ ਸਿੰਘ, ਡਾ. ਜਸ਼ਨਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ, ਡਾ. ਪੁਸ਼ਪਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਪ੍ਰੋ. ਭਗਵੰਤ ਸਿੰਘ, ਪ੍ਰੋ. ਹਰਦੀਪ ਸਿੰਘ, ਪ੍ਰੋ. ਬਨਿੰਦਰ ਕੌਰ, ਪ੍ਰੋ. ਗੁਰਲੀਨ ਕੌਰ, ਪ੍ਰੋ. ਆਦਿਲ ਖਾਨ ਅਤੇ ਪ੍ਰੋ. ਬੇਅੰਤ ਕੌਰ ਹਾਜ਼ਰ ਸਨ। 
            
        
    
    
    
    
                 Advertisement 
                
 
            
        
                 Advertisement 
                
 
            
        