ਮੋਰਿੰਡਾ ’ਚ ਸ਼ਹੀਦੀ ਜੋੜ ਮੇਲ 14 ਤੋਂ
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਦੇ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਜੋੜ ਮੇਲ 14, 15 ਤੇ 16 ਦਸੰਬਰ ਨੂੰ ਮਨਾਇਆ ਜਾਵੇਗਾ। ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ, ਭਾਈ ਸਵਰਨ ਸਿੰਘ ਬਿੱਟੂ ਅਤੇ ਸਮੂਹ ਮੈਂਬਰਾਨ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਸਬੰਧੀ ਸਮਾਗਮ ਦੀ ਸ਼ੁਰੂਆਤ 14 ਦਸੰਬਰ ਸਵੇਰੇ 10 ਵਜੇ ਅਖੰਡ ਪਾਠ ਦੀ ਆਰੰਭਤਾ ਨਾਲ ਹੋਵੇਗੀ, ਜਿਸ ਉਪਰੰਤ ਵੱਲੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਭਾਵਾਂ ਦੇ ਜਥੇ ਕਥਾ ਕੀਰਤਨ ਕਰਨਗੇ। ਦੂਜੇ ਦਿਨ 15 ਦਸੰਬਰ ਨੂੰ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨਾਂ ਵਿੱਚ ਭਾਈ ਸਾਹਿਬ ਸਿੰਘ ਹਜੂਰੀ ਰਾਗੀ, ਭਾਈ ਜਸਪਾਲ ਸਿੰਘ ਮੋਹਾਲੀ,ਭਾਈ ਕੁਲਵਿੰਦਰ ਸਿੰਘ ਤਰਨਤਾਰਨ ਵਾਲੇ, ਕਥਾਵਾਚਕ ਭਾਈ ਅਮਰੀਕ ਸਿੰਘ ਸੱਲੋਮਾਜਰਾ ਵਾਲੇ, ਢਾਡੀ ਭਾਈ ਮਲਕੀਤ ਸਿੰਘ ਪਪਰਾਲੀ, ਢਾਡੀ ਭਾਈ ਜਸਪਾਲ ਸਿੰਘ ਤਾਨ ਅਤੇ ਬੀਬੀ ਸੁਮਨਦੀਪ ਕੌਰ ਕੁੱਪਰਹੀੜੇ ਵਾਲਿਆਂ ਦਾ ਢਾਡੀ ਜਥਾ ਸੰਗਤਾਂ ਨੂੰ ਕਥਾ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰੇਗਾ। ਉਨ੍ਹਾਂ ਦੱਸਿਆ ਕਿ 16 ਦਸੰਬਰ ਨੂੰ ਅਖੰਡ ਪਾਠਦੇ ਭੋਗ ਪਾਉਣ ਉਪਰੰਤ ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ, ਢਾਡੀ ਭਾਈ ਸੁਖਵਿੰਦਰ ਸਿੰਘ ਕੁਬਾਹੇੜੀ, ਭਾਈ ਗੁਰਨਾਮ ਸਿੰਘ ਮੋਹੀ, ਢਾਡੀ ਭਾਗ ਸਿੰਘ ਰਤਨਗੜ੍ਹ , ਭਾਈ ਗੁਰਦੇਵ ਸਿੰਘ ਕੋਮਲ ਭਾਈ ਬਲਬੀਰ ਸਿੰਘ ਰਸੀਲਾ ਅਤੇ ਭਾਈ ਜਸਬੀਰ ਸਿੰਘ ਪਪਰਾਲੀ ਦਾ ਢਾਡੀ ਜਥਾ ਸੰਗਤਾਂ ਨੂੰ ਕਥਾ ਕੀਰਤਨ ਅਤੇ ਅਦੁੱਤੀ ਤੇ ਲਾਸਾਨੀ ਸ਼ਹਾਦਤ ਦੇ ਪ੍ਰਸੰਗ ਸਰਵਣ ਕਰਵਾਉਣਗੇ।
