ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਰਕੀਟ ਕਮੇਟੀ ਵੱਲੋਂ ਸਬਜ਼ੀ ਤੇ ਫ਼ਲ ਵਿਕਰੇਤਾਵਾਂ ਖ਼ਿਲਾਫ਼ ਸਖ਼ਤੀ

ਮੁਹਾਲੀ ਵਿੱਚ ਆਪਣੀਆਂ ਮੰਡੀਆਂ ਅਤੇ ਹੋਰਨਾਂ ਥਾਵਾਂ ’ਤੇ ਬਿਨਾਂ ਨਾਪ-ਤੋਲ ਵਿਭਾਗ ਤੋਂ ਪਾਸ ਕਰਾਏ ਹੋਏ ਕੰਡੇ ਵਰਤ ਰਹੇ ਸਬਜ਼ੀ ਅਤੇ ਫ਼ਲ ਵਿਕਰੇਤਾਵਾਂ ਦਾ ਮੁਹਾਲੀ ਦੀ ਮਾਰਕੀਟ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ। ਕਮੇਟੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਨੇ ਕਿਹਾ ਕਿ...
Advertisement

ਮੁਹਾਲੀ ਵਿੱਚ ਆਪਣੀਆਂ ਮੰਡੀਆਂ ਅਤੇ ਹੋਰਨਾਂ ਥਾਵਾਂ ’ਤੇ ਬਿਨਾਂ ਨਾਪ-ਤੋਲ ਵਿਭਾਗ ਤੋਂ ਪਾਸ ਕਰਾਏ ਹੋਏ ਕੰਡੇ ਵਰਤ ਰਹੇ ਸਬਜ਼ੀ ਅਤੇ ਫ਼ਲ ਵਿਕਰੇਤਾਵਾਂ ਦਾ ਮੁਹਾਲੀ ਦੀ ਮਾਰਕੀਟ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ। ਕਮੇਟੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਨੇ ਕਿਹਾ ਕਿ ਖ਼ਪਤਕਾਰ ਦੀ ਲੁੱਟ ਬਰਦਾਸ਼ਤ ਨਹੀਂ ਹੋਵੇਗੀ ਅਤੇ ਅਣਅਧਿਕਾਰਤ ਕੰਡੇ-ਵੱਟੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਚੇਅਰਮੈਨ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੁਹਾਲੀ ਵੱਲੋਂ ਚਲਾਈਆਂ ਜਾ ਰਹੀਆਂ ਮੰਡੀਆਂ ਦੀ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸਬਜ਼ੀ ਵਿਕਰੇਤਾ ਆਪਣੇ ਕੰਡੇ-ਵੱਟੇ ਨਾਪ ਤੋਲ ਵਿਭਾਗ ਪਾਸੋਂ ਵੈਰੀਫਾਈ ਨਹੀਂ ਕਰਵਾ ਰਹੇ। ਇਸ ਸਬੰਧੀ ਖ਼ਪਤਕਾਰਾਂ ਵੱਲੋਂ ਵੀ ਘੱਟ ਤੋਲਣ ਅਤੇ ਗ਼ਲਤ ਕੰਡੇ ਵੱਟੇ ਵਰਤਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ।

Advertisement

ਉਨ੍ਹਾਂ ਆਪਣੀਆਂ ਮੰਡੀਆਂ ਸਮੂਹ ਸਬਜ਼ੀ ਵਿਕਰੇਤਾਵਾਂ ਅਤੇ ਮੰਡੀਆਂ ਦੇ ਪ੍ਰਚੂਨ ਸਬਜ਼ੀ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਵਰਤੇ ਜਾਣ ਵਾਲੇ ਕੰਡੇ-ਵੱਟੇ ਨਾਪ ਤੋਲ ਵਿਭਾਗ ਪਾਸੋਂ ਵੈਰੀਫਾਈ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਜੇ ਕਿਸੇ ਵਿਕਰੇਤਾ ਦੇ ਕੰਡੇ-ਵੱਟੇ ਪਾਸ ਨਾ ਹੋਣ ਦੀ ਸ਼ਿਕਾਇਤ ਮਿਲਦੀ ਹੈ ਜਾਂ ਚੈਕਿੰਗ ਦੌਰਾਨ ਅਜਿਹਾ ਕੇਸ ਪਾਇਆ ਜਾਂਦਾ ਹੈ ਤਾਂ ਉਸ ਉੱਤੇ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ।

Advertisement
Show comments