ਸਰਾਫ਼ ਤੋਂ ਫਿਰੌਤੀ ਮੰਗਣ ਵਾਲਾ ਕਾਬੂ
ਮੁਹਾਲੀ ਪੁਲੀਸ ਨੇ ਇੱਥੋਂ ਦੀ ਫੇਜ਼ ਤਿੰਨ ਬੀ ਦੋ ਦੀ ਮਾਰਕੀਟ ਵਿੱਚ ਅਨਮੋਲ ਜਵੈਲਰਜ਼ ਦੇ ਮਾਲਕ ਅੰਕੁਸ਼ ਜਿੰਦਲ ਨੂੰ ਚਾਰ ਨਵੰਬਰ ਨੂੰ ਮੋਬਾਈਲ ਰਾਹੀਂ ਕਾਲ ਕਰ ਕੇ ਦੋ ਲੱਖ ਦੀ ਫਿਰੌਤੀ ਮੰਗਣ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨੋਂ...
Advertisement
ਮੁਹਾਲੀ ਪੁਲੀਸ ਨੇ ਇੱਥੋਂ ਦੀ ਫੇਜ਼ ਤਿੰਨ ਬੀ ਦੋ ਦੀ ਮਾਰਕੀਟ ਵਿੱਚ ਅਨਮੋਲ ਜਵੈਲਰਜ਼ ਦੇ ਮਾਲਕ ਅੰਕੁਸ਼ ਜਿੰਦਲ ਨੂੰ ਚਾਰ ਨਵੰਬਰ ਨੂੰ ਮੋਬਾਈਲ ਰਾਹੀਂ ਕਾਲ ਕਰ ਕੇ ਦੋ ਲੱਖ ਦੀ ਫਿਰੌਤੀ ਮੰਗਣ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ ਪੀ ਸਿਟੀ ਦਿਲਪ੍ਰੀਤ ਸਿੰਘ, ਡੀ ਐੱਸ ਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ, ਥਾਣਾ ਮਟੌਰ ਦੇ ਐੱਸ ਐੱਚ ਓ ਅਮਨਦੀਪ ਕੰਬੋਜ ਨੇ ਦੱਸਿਆ ਕਿ ਧਮਕੀ ਸਬੰਧੀ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਜੂਬਾ ਵਾਸੀ ਆਗਰਾ (ਯੂ ਪੀ), ਹਾਲ ਵਾਸੀ ਅਜਨਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਤਾਂ ਜੋ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਸਕੇ।
Advertisement
Advertisement
