ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਜਰੀ ਕਿਸ਼ਨੇ ਵਾਲੀ ਦੀ ਨਿਮਰਤ ਨੇ ਇਟਲੀ ’ਚ ਗੱਡੇ ਝੰਡੇ

ਪੱਤਰ ਪ੍ਰੇਰਕ ਅਮਲੋਹ, 23 ਅਪਰੈਲ ਪੰਜਾਬ ਦੀਆਂ ਧੀਆਂ ਨੇ ਵਿਦੇਸ਼ਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹਨ। ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਪੁੱਤਰੀ ਸੁੱਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ...
ਨਿਮਰਤ ਕੌਰ ਸਨਮਾਨ ਹਾਸਲ ਕਰਦੀ ਹੋਈ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ

ਅਮਲੋਹ, 23 ਅਪਰੈਲ

Advertisement

ਪੰਜਾਬ ਦੀਆਂ ਧੀਆਂ ਨੇ ਵਿਦੇਸ਼ਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹਨ। ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਪੁੱਤਰੀ ਸੁੱਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸੂਬਾ ਲੌਂਬੇਰਦੀ ਦੇ ਜ਼ਿਲ੍ਹਾ ਬਰੇਸ਼ੀਆ ’ਚ ਪਹਿਲਾ ਸਥਾਨ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ ਅਤੇ ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਹੁਣ ਉਹ ਕੌਮੀ ਪੱਧਰ ’ਤੇ ਰੋਮ ਵਿੱਚ 15 ਤੋਂ 19 ਮਈ ਤੱਕ ਹੋਣ ਜਾ ਰਹੇ ਮੁਕਾਬਲਿਆਂ ਲਈ ਚੁਣੀ ਗਈ ਹੈ। ਇਹ ਪੰਜਾਬ ਦੀ ਪਹਿਲੀ ਧੀ ਹੈ, ਜੋ ਇਟਲੀ ’ਚ ਜਿਮਨਾਸਟਿਕ ਵਿਚ 12 ਤੋਂ 15 ਸਾਲ ਵਰਗ ਦੇ ਮੁਕਾਬਲਿਆਂ ਵਿਚ ਖੇਡੇੇਗੀ। ਇਸ ਪ੍ਰਾਪਤੀ ਲਈ ਨਿਮਰਤ ਦੇ ਤਾਇਆ ਹਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਿਮਰਤ ਆਪਣੇ ਮਾਪਿਆਂ ਨਾਲ ਇਟਲੀ ਦੇ ਸ਼ਹਿਰ ਕਯਾਰੀ ਵਿੱਚ ਰਹਿੰਦੀ ਹੈ।

Advertisement