ਮਹਾਰਾਜਾ ਅੱਜ ਸਰੋਵਰ ’ਚ ਛੱਠ ਦੀਆਂ ਤਿਆਰੀਆਂ
ਪਰਵਾਸੀ ਭਾਰਤੀਆਂ ਵੱਲੋਂ ਇਸ ਵਾਰ ਛੱਠ ਉਤਸਵ 27 ਅਕਤੂਬਰ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਖਰੜ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮਿਥਿਲਾ ਜਨਮ ਅਸ਼ਟਮੀ ਸੇਵਾ ਸਮਿਤੀ ਦੇ ਪ੍ਰਧਾਨ ਰਾਜਨ ਪਾਸਵਾਨ,...
Advertisement
ਪਰਵਾਸੀ ਭਾਰਤੀਆਂ ਵੱਲੋਂ ਇਸ ਵਾਰ ਛੱਠ ਉਤਸਵ 27 ਅਕਤੂਬਰ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਖਰੜ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮਿਥਿਲਾ ਜਨਮ ਅਸ਼ਟਮੀ ਸੇਵਾ ਸਮਿਤੀ ਦੇ ਪ੍ਰਧਾਨ ਰਾਜਨ ਪਾਸਵਾਨ, ਸਕੱਤਰ ਸੁਨੀਲ ਕੁਮਾਰ ਅਤੇ ਖਜ਼ਾਨਚੀ ਅਸ਼ੋਕ ਰਾਏ ਨੇ ਦੱਸਿਆ ਕਿ 27 ਅਕਤੂਬਰ ਨੂੰ ਸ਼ਾਮੀਂ ਸਾਢੇ 5 ਵਜੇ ਤੋਂ ਲੈ ਕੇ ਲਗਾਤਾਰ 28 ਅਕਤੂਬਰ ਨੂੰ ਸਵੇਰੇ 7 ਵਜੇ ਤੱਕ ਸਮਾਗਮ ਹੋਣਗੇ। ਉਨ੍ਹਾਂ ਵੱਲੋਂ ਅੱਜ ਸਰੋਵਰ ਵਿੱਚ ਘਾਟਾਂ ਦੀ ਸਫਾਈ ਕੀਤੀ ਗਈ ਅਤੇ ਇਸ ਉਪਰੰਤ ਉਥੇ ਸਾਫ ਪਾਣੀ ਖੜ੍ਹਾ ਕੀਤਾ ਗਿਆ ਤਾਂ ਕਿ ਉਥੇ ਔਰਤਾਂ ਵੱਲੋਂ ਅਰਗ ਦਿੱਤਾ ਜਾਵੇ। -ਪੱਤਰ ਪ੍ਰੇਰਕ
Advertisement
Advertisement
