ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਦੂ ਕੋਈ ਸਿੱਧੀ ਜਾਂ ਰੱਬੀ ਸ਼ਕਤੀ ਨਹੀਂ, ਵਿਗਿਆਨ ਅਧਾਰਿਤ ਕਲਾ ਹੈ: ਜਾਦੂਗਰ ਓਪੀ ਸ਼ਰਮਾ ਜੂਨੀਅਰ

ਜਾਦੂਗਰ ਓਪੀ ਸ਼ਰਮਾ ਜੂਨੀਅਰ ਦਾ ਕਹਿਣਾ ਹੈ ਕਿ ਜਾਦੂ ਕੋਈ ਸਿੱਧੀ ਜਾਂ ਰੱਬੀ ਸ਼ਕਤੀ ਨਹੀਂ ਬਲਕਿ ਵਿਗਿਆਨ ਤੇ ਤਕਨੀਕ ਅਧਾਰਿਤ ਕਲਾ ਹੈ। ਉਨ੍ਹਾਂ ਕਿਹਾ ਕਿ ਜਾਦੂ ਮਨੋਰੰਜਨ ਲਈ ਬਣਾਇਆ ਗਿਆ ਹੈ ਤੇ ਇਸ ਨੂੰ ਇਸੇ ਰੂਪ ਵਿਚ ਦੇਖਿਆ ਜਾਵੇ। ਉਨ੍ਹਾਂ...
Advertisement
ਜਾਦੂਗਰ ਓਪੀ ਸ਼ਰਮਾ ਜੂਨੀਅਰ ਦਾ ਕਹਿਣਾ ਹੈ ਕਿ ਜਾਦੂ ਕੋਈ ਸਿੱਧੀ ਜਾਂ ਰੱਬੀ ਸ਼ਕਤੀ ਨਹੀਂ ਬਲਕਿ ਵਿਗਿਆਨ ਤੇ ਤਕਨੀਕ ਅਧਾਰਿਤ ਕਲਾ ਹੈ। ਉਨ੍ਹਾਂ ਕਿਹਾ ਕਿ ਜਾਦੂ ਮਨੋਰੰਜਨ ਲਈ ਬਣਾਇਆ ਗਿਆ ਹੈ ਤੇ ਇਸ ਨੂੰ ਇਸੇ ਰੂਪ ਵਿਚ ਦੇਖਿਆ ਜਾਵੇ। ਉਨ੍ਹਾਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਜਾਦੂ ਦੀ ਕਲਾ ਨੂੰ ਲੈ ਕੇ ਕੋਰਸ ਸ਼ੁਰੂ ਕੀਤੇ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਜਾਦੂ ਨਾਲ ਜੋੜਨ ਦੀ ਲੋੜ ਹੈ।
ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ, ਕਲੱਬ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਰੂਬਰੂ ਹੁੰਦਿਆਂ ਓਪੀ ਸ਼ਰਮਾ ਜੂਨੀਅਰ ਨੇ ਕਿਹਾ ਕਿ ਜਾਦੂ ਇਕ ਆਰਟ ਹੈ, ਜਿਸ ਦੀ ਅੱਗੇ Mentalism, Conjuring, Illusion ਤੇ Hypnotism ਵੱਖ ਵੱਖ ਵਿਧਾਵਾਂ ਹਨ। ਜਾਦੂਗਰ ਓਪੀ ਸ਼ਰਮਾ ਪਿਛਲੇ ਚਾਰ ਦਹਾਕਿਆਂ ਤੋਂ ਇਸ ਫੀਲਡ ਵਿਚ ਹਨ। ਉਨ੍ਹਾਂ ਨੂੰ ਜਾਦੂ ਦੀ ਗੁੜ੍ਹਤੀ ਆਪਣੇ ਪਿਤਾ ਤੇ ਜਾਦੂਗਰ ਓਪੀ ਸ਼ਰਮਾ ਤੋਂ ਵਿਰਾਸਤ ਵਿਚ ਮਿਲੀ ਹੈ। ਓਪੀ ਸ਼ਰਮਾ ਜੂਨੀਅਰ ਪਿਛਲੇ 28 ਸਾਲਾਂ ਤੋਂ ਕਮਰਸ਼ਲ ਸ਼ੋਅਜ਼ ਕਰ ਰਹੇ ਹਨ ਤੇ ਹੁਣ ਤੱਕ 41,782 ਸ਼ੋਅਜ਼ ਕਰ ਚੁੱਕੇ ਹਨ।
ਉਨ੍ਹਾਂ ਕਿਹਾ, ‘‘ਪਿਤਾ ਕਰਕੇ ਮੈਂ ਤਿੰਨ ਸਾਲ ਦੀ ਉਮਰ ਵਿੱਚ ਜਾਦੂ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ।’’ ਉਨ੍ਹਾਂ ਕਿਹਾ, ‘‘ਜਾਦੂ  ਦਾ ਆਧਾਰ ਵਿਗਿਆਨ ਹੈ ਤੇ ਪੇਸ਼ਕਾਰੀ ਦਾ ਤੜਕਾ ਇਸ ਨੂੰ ਮਨੋਰੰਜਨ ਬਣਾ ਦਿੰਦਾ ਹੈ।’’ ਸ਼ਰਮਾ ਲਈ ਜਾਦੂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਸਿੱਖਿਆ ਅਤੇ ਮਨੋਰੰਜਨ ਦਾ ਵੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਸਟੇਜ ’ਤੇ ਪੇਸ਼ਕਾਰੀ ਉਹ ਦਿੰਦੇ ਹਨ, ਪਰ ਇਸ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਹੈ। ਉਨ੍ਹਾਂ ਕਿਹਾ ਕਿ ਸਟੇਜ ’ਤੇ ਅਸੀਂ ਜੋ ਕੁਝ ਦੇਖਦੇ ਹਾਂ ਉਸ ਦੇ ਪਿੱਛੇ ਇੰਜਨੀਅਰਾਂ, ਰਿਸਰਚ, ਡਿਵੈਲਪਮੈਂਟ, ਵਰਕਸ਼ਾਪ, ਮਸ਼ੀਨਾਂ, ਕਾਰਪੇਂਟਰ, ਕੋਰੀਓਗ੍ਰਾਫਰ, ਮਿਊਜ਼ਿਕ ਕੰਪੋਜ਼ਰ ਦੀ ਪੂਰੀ ਇਕ ਟੀਮ ਹੈ।
Advertisement
Tags :
MagicianMagician OP Sharma juniorਜਾਦੂਗਰ ਓਪੀ ਸ਼ਰਮਾ ਜੂਨੀਅਰ