ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕ ਹਿੱਤ ਮਿਸ਼ਨ ਵੱਲੋਂ ਕੁਰਾਲੀ-ਸੀਸਵਾਂ-ਚੰਡੀਗੜ੍ਹ ਮਾਰਗ ’ਤੇ ਪ੍ਰਦਰਸ਼ਨ

ਲਾਵਾਰਸ ਪਸ਼ੂਆਂ ਦੇ ਮਸਲੇ ਦੇ ਹੱਲ ਲਈ ਡੀਐੱਸਪੀ ਨੂੰ ਮੰਗ ਪੱਤਰ ਸੌਂਪਿਆ
ਡੀਐੱਸਪੀ ਨੂੰ ਮੰਗ ਪੱਤਰ ਦਿੰਦੇ ਹੋਏ ਲੋਕ ਹਿੱਤ ਮਿਸ਼ਨ ਦੇ ਆਗੂ।
Advertisement
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਬਲਾਕ ਮਾਜਰੀ ਵਿੱਚ ਲਾਵਾਰਸ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਸ਼ਨ ਕੀਤਾ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਸੜਕਾਂ ’ਤੇ ਮੌਤ ਬਣ ਕੇ ਘੁੰਮਦੇ ਲਾਵਾਰਸ ਪਸ਼ੂਆਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਭਗਤ ਸਿੰਘ ਭਗਤਮਾਜਰਾ, ਰਵਿੰਦਰ ਸਿੰਘ ਹੁਸਿਆਰਪੁਰ, ਬਹਾਦਰ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਜਸਵੀਰ ਸਿੰਘ ਲਾਲਾ ਸਲੇਮਪੁਰ, ਅਵਤਾਰ ਸਿੰਘ ਸਲੇਮਪੁਰ, ਗੁਰਦੇਵ ਸਿੰਘ ਕੁਬਾਹੇੜੀ, ਹਰਿੰਦਰ ਸਿੰਘ ਕੁਬਾਹੇੜੀ, ਸੋਹਣ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ ਤੇ ਤਲਵਿੰਦਰ ਸਿੰਘ ਦੁਸਾਰਨਾ ਨੇ ਗੰਭੀਰ ਬਣਦੀ ਜਾ ਰਹੀ ਲਵਾਰਿਸ ਪਸ਼ੂਆਂ ਦੇ ਮਸਲੇ ਦੇ ਹੱਲ,ਪ੍ਰਵਾਸੀਆਂ ਦੀ ਵੈਰੀਵਿਕੇਸ਼ਨ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਸਮੇਤ ਅਨੇਕਾਂ ਹੋਰ ਮੁੱਦਿਆਂ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਕੁਰਾਲੀ-ਸਿਸਵਾਂ-ਚੰਡੀਗੜ੍ਹ ਰੋਡ ’ਤੇ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਗਊ ਸੈੱਸ ਦੇਣ ਦੇ ਬਾਵਜੂਦ ਲਾਵਾਰਸ ਪਸ਼ੂਆਂ ਕਾਰਨ ਵਾਹਨ ਚਾਲਕ ਆਪਣੀਆਂ ਜਾਨਾਂ ਗੁਆ ਰਹੇ ਹਨ।

Advertisement

ਡੀਐੱਸਪੀ ਧਰਮਵੀਰ ਸਿੰਘ ਧਰਨੇ ਵਾਲੀ ਥਾਂ ਪੁੱਜੇ ਅਤੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕਰਦਿਆਂ ਧਰਨਾ ਖਤਮ ਕਰਵਾਇਆ। ਮਿਸ਼ਨ ਵੱਲੋਂ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਰੰਗੂਆਣਾ,ਕੁਲਵੰਤ ਸਿੰਘ ਬੂਥਗੜ੍ਹ,ਰਾਜਿੰਦਰ ਸਿੰਘ ਮਾਜਰਾ ਅਤੇ ਗੁਰਮੀਤ ਸਿੰਘ ਮੀਆਂਪੁਰ ਹਾਜ਼ਰ ਸਨ।

Advertisement
Show comments