ਲੋਕ ਹਿੱਤ ਮਿਸ਼ਨ ਵੱਲੋਂ ਕੁਰਾਲੀ-ਸੀਸਵਾਂ-ਚੰਡੀਗੜ੍ਹ ਮਾਰਗ ’ਤੇ ਪ੍ਰਦਰਸ਼ਨ
ਇਸ ਤੋਂ ਪਹਿਲਾਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਭਗਤ ਸਿੰਘ ਭਗਤਮਾਜਰਾ, ਰਵਿੰਦਰ ਸਿੰਘ ਹੁਸਿਆਰਪੁਰ, ਬਹਾਦਰ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਜਸਵੀਰ ਸਿੰਘ ਲਾਲਾ ਸਲੇਮਪੁਰ, ਅਵਤਾਰ ਸਿੰਘ ਸਲੇਮਪੁਰ, ਗੁਰਦੇਵ ਸਿੰਘ ਕੁਬਾਹੇੜੀ, ਹਰਿੰਦਰ ਸਿੰਘ ਕੁਬਾਹੇੜੀ, ਸੋਹਣ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ ਤੇ ਤਲਵਿੰਦਰ ਸਿੰਘ ਦੁਸਾਰਨਾ ਨੇ ਗੰਭੀਰ ਬਣਦੀ ਜਾ ਰਹੀ ਲਵਾਰਿਸ ਪਸ਼ੂਆਂ ਦੇ ਮਸਲੇ ਦੇ ਹੱਲ,ਪ੍ਰਵਾਸੀਆਂ ਦੀ ਵੈਰੀਵਿਕੇਸ਼ਨ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਸਮੇਤ ਅਨੇਕਾਂ ਹੋਰ ਮੁੱਦਿਆਂ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਕੁਰਾਲੀ-ਸਿਸਵਾਂ-ਚੰਡੀਗੜ੍ਹ ਰੋਡ ’ਤੇ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਗਊ ਸੈੱਸ ਦੇਣ ਦੇ ਬਾਵਜੂਦ ਲਾਵਾਰਸ ਪਸ਼ੂਆਂ ਕਾਰਨ ਵਾਹਨ ਚਾਲਕ ਆਪਣੀਆਂ ਜਾਨਾਂ ਗੁਆ ਰਹੇ ਹਨ।
ਡੀਐੱਸਪੀ ਧਰਮਵੀਰ ਸਿੰਘ ਧਰਨੇ ਵਾਲੀ ਥਾਂ ਪੁੱਜੇ ਅਤੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕਰਦਿਆਂ ਧਰਨਾ ਖਤਮ ਕਰਵਾਇਆ। ਮਿਸ਼ਨ ਵੱਲੋਂ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਰੰਗੂਆਣਾ,ਕੁਲਵੰਤ ਸਿੰਘ ਬੂਥਗੜ੍ਹ,ਰਾਜਿੰਦਰ ਸਿੰਘ ਮਾਜਰਾ ਅਤੇ ਗੁਰਮੀਤ ਸਿੰਘ ਮੀਆਂਪੁਰ ਹਾਜ਼ਰ ਸਨ।