ਸੀ ਜੀ ਸੀ ਯੂਨੀਵਰਸਿਟੀ ’ਚ ਲਾਈਵ ਨਾਈਟ
ਜੇਤੂਆਂ ਨੂੰ ਨਕਦ ਇਨਾਮ ਦਿੱਤੇ
Advertisement
ਸੀ ਜੀ ਸੀ ਯੂਨੀਵਰਸਿਟੀ, ਝੰਜੇੜੀ-ਮੁਹਾਲੀ ਕੈਂਪਸ ਵਿੱਚ ਦੋ ਦਿਨਾ ਸਾਵਿਸਕਾਰ-2025 ਟੈਕਨੋ-ਕਲਚਰਲ ਮਹਾਉਤਸਵ ਕਰਵਾਇਆ ਗਿਆ। ਕੈਂਪਸ ’ਚ ਡਰੋਨ ਸ਼ੋਅ ਦੀਆਂ ਲਾਈਟਾਂ ਵਿੱਚ ਰੋਬੋ ਵਾਰਜ਼ ਅਤੇ ਹੈਕਾਥੌਨ ਵਿੱਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਬੈਟਲ ਆਫ ਬੈਂਡਜ਼ ਅਤੇ ਡਾਂਸ ਮੁਕਾਬਲਿਆਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਡ੍ਰਿਫਟ ਸ਼ੋਅ ਨੇ ਮੋਟਰਸਪੋਰਟ ਪ੍ਰੇਮੀਆਂ ਦਾ ਮਨੋਰੰਜਨ ਕੀਤਾ।
ਮੁਕਾਬਲਿਆਂ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ 31,000, 21,000, 11,000 ਅਤੇ ਹੋਰ ਨਕਦ ਇਨਾਮ ਦਿੱਤੇ ਗਏ। ਰਾਘਵ ਸ਼ਰਮਾ ਨੇ ਨੈਸ਼ਨਲ ਐੱਮ ਯੂ ਐਨ ਵਿੱਚ ਦਿਵਿਆ ਯਾਦਵ ਨੇ ਬੈਸਟ ਮੈਨੇਜਰ ਮੁਕਾਬਲੇ ਵਿੱਚ ਅਤੇ ਟੀਮ ਸਲਾਟ ਸਮਾਰਟ ਨੇ ਥਿੰਕਾਥੌਨ ਵਿੱਚ ਪਹਿਲੇ ਇਨਾਮ ਹਾਸਲ ਕੀਤੇ।
Advertisement
ਸੰਗੀਤਕ ਸ਼ਾਮ ਵਿਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਜ਼ਰੀ ਲਵਾਈ। ਬਾਲੀਵੁੱਡ ਦੇ ਮਹਾਨ ਸੰਗੀਤਕਾਰ ਸਲੀਮ-ਸੁਲੇਮਾਨ ਨੇ ਇਲੈੱਕਟ੍ਰੀਫਾਇੰਗ ਲਾਈਵ ਕੰਸਰਟ ਦੀ ਪੇਸ਼ਕਾਰੀ ਕੀਤੀ। ਪੰਜਾਬੀ ਫ਼ਿਲਮਾਂ ‘ਗੋਡੇ ਗੋਡੇ ਚਾਅ-2’ ਅਤੇ ‘ਸੂਹੇ ਵੇ ਚੀਰੇ ਵਾਲਿਆ’ ਦੀਆਂ ਟੀਮਾਂ ਪਹੁੰਚੀਆਂ। ਯੂਨੀਵਰਸਿਟੀ ਦੇ ਐੱਮ ਡੀ ਅਰਸ਼ ਧਾਲੀਵਾਲ ਨੇ ਜੇਤੂਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਵੰਡੇ।
Advertisement