ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਵੱਲੋਂ ਜਵੰਦਾ ਅਤੇ ਬੱਗਾ ਨੂੰ ਸ਼ਰਧਾਂਜਲੀਆਂ ਭੇਟ
ਚੰਨੀ ਸੱਭਿਆਚਾਰਕ ਮੰਚ ਅਤੇ ਪੰਜਾਬੀ ਕਲਾ ਕੇਂਦਰ ਦੇ ਪ੍ਰਧਾਨ ਸਵਰਨ ਸਿੰਘ ਚੰਨੀ ਅਤੇ ਬਲਕਾਰ ਸਿੱਧੂ, ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਅਨਿਲ ਅਰੋੜਾ, ਮਾਸਟਰ ਬਲਬੀਰ ਸਿੰਘ, ਸਰਬਜੀਤ ਸਿੰਘ ਸੂਬਾ, ਸਿੰਮੀ ਕਾਹਲੋਂ, ਰਜਨੀ ਗਾਂਧੀ, ਦੀਪਿਕਾ ਆਹੂਜਾ, ਜਗਤਾਰ ਸਿੰਘ, ਸੁਰਜੀਤ ਕੌਰ, ਕਰਨਵੀਰ ਸਿੰਘ, ਸੁਰੇਸ਼...
Advertisement
ਚੰਨੀ ਸੱਭਿਆਚਾਰਕ ਮੰਚ ਅਤੇ ਪੰਜਾਬੀ ਕਲਾ ਕੇਂਦਰ ਦੇ ਪ੍ਰਧਾਨ ਸਵਰਨ ਸਿੰਘ ਚੰਨੀ ਅਤੇ ਬਲਕਾਰ ਸਿੱਧੂ, ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਅਨਿਲ ਅਰੋੜਾ, ਮਾਸਟਰ ਬਲਬੀਰ ਸਿੰਘ, ਸਰਬਜੀਤ ਸਿੰਘ ਸੂਬਾ, ਸਿੰਮੀ ਕਾਹਲੋਂ, ਰਜਨੀ ਗਾਂਧੀ, ਦੀਪਿਕਾ ਆਹੂਜਾ, ਜਗਤਾਰ ਸਿੰਘ, ਸੁਰਜੀਤ ਕੌਰ, ਕਰਨਵੀਰ ਸਿੰਘ, ਸੁਰੇਸ਼ ਕੁਮਾਰ, ਮਲਕੀਤ ਸਿੰਘ, ਸਿਮਰਨਜੀਤ ਕੌਰ, ਨਰਿੰਦਰ ਕੌਰ ਸੁਸ਼ਮਾ ਜੋਸ਼ੀ, ਜਸਵਿੰਦਰ ਕੌਰ, ਰਵਿੰਦਰ ਸ਼ਰਮਾ, ਪਰਮਿੰਦਰ ਸਿੰਘ, ਰੂਬੀ ਬਰਾੜ, ਬਰਾੜ, ਰਾਜ ਬਾਲਾ, ਰਾਜ ਗੋਇਲ, ਡਾ. ਜੀ. ਪੀ. ਸਿੰਘ, ਲਾਲ ਚੰਦ, ਸੰਜੀਵ ਮਹਿਰਾ ਅਤੇ ਜਰਨੈਲ ਸਿੰਘ ਨੇ ਸਾਂਝੀ ਮੀਟਿੰਗ ਕਰ ਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਤੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਹੋਏ ਕੌਮਾਂਤਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਦੋਵਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ।
ਪੁਆਧੀ ਪੰਜਾਬੀ ਸੱਥ ਦੇ ਮੁਖੀ ਅਤੇ ਪੰਜਾਬੀ ਸਾਹਿਤ ਸਭਾ ਖਰੜ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਂ ਨੇ ਵੀ ਰਾਜਵੀਰ ਜਵੰਦਾ ਤੇ ਕਰਮਜੀਤ ਬੱਗਾ ਦੀ ਮੌਤ ਨੂੰ ਪੰਜਾਬੀ ਸਭਿਆਚਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ‘ਇਪਟਾ’ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਸੂਬਾਈ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਨਰਿੰਦਰਪਾਲ ਸਿੰਘ ਨੀਨਾ, ਸੁਰਿੰਦਰ ਰਸੂਲਪੁਰ ਅਤੇ ਰਾਬਿੰਦਰ ਰੱਬੀ ਸਮੇਤ ਸਮੁੱਚੇ ਅਹੁਦੇਦਾਰਾਂ ਨੇ ਗਾਇਕ ਰਾਜਵੀਰ ਜਵੰਦਾ ਅਤੇ ਅਲਗੋਜ਼ਾਵਾਦਕ ਕਰਮਜੀਤ ਬੱਗਾ ਦੀ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ।
Advertisement
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਰਣਜੋਧ ਸਿੰਘ ਰਾਣਾ, ਅਵਤਾਰ ਸਿੰਘ ਮਹਿਤਪੁਰੀ, ਭੁਪਿੰਦਰ ਭਾਗੋਮਾਜਰੀਆ, ਕ੍ਰਿਸ਼ਨ ਰਾਹੀ, ਬਲਵਿੰਦਰ ਸਿੰਘ ਅਤੇ ਦੋਧੀ ਯੂਨੀਅਨ ਦੇ ਆਗੂ ਸਮਾਜ ਸੇਵੀ ਬਲਜਿੰਦਰ ਸਿੰਘ ਭਾਗੋਮਾਜਰਾ ਤੇ ਪੁਆਧੀ ਮੰਚ ਦੇ ਆਗੂਆਂ ਨੇ ਵੀ ਦੋਵਾਂ ਦੇ ਵਿਛੋੜੇ ਉੱਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
Advertisement