ਮੰਡੀਆਂ ’ਚ ਇਸ ਵਰ੍ਹੇ ਝੋਨੇ ਦੀ ਘੱਟ ਖਰੀਦ ਹੋਈ: ਸਹੇੜੀ
ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਨੇ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਪੈਦੀਆਂ ਮੰਡੀਆਂ ’ਚ ਇਸ ਵਾਰ ਝੋਨੇ ਦੀ ਘੱਟ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਚਮਕੌਰ ਸਾਹਿਬ ’ਚ 2,47046 ਕੁਇੰਟਲ, ਬੇਲਾ ਮੰਡੀ ’ਚ 1,61,086...
Advertisement
ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਨੇ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਪੈਦੀਆਂ ਮੰਡੀਆਂ ’ਚ ਇਸ ਵਾਰ ਝੋਨੇ ਦੀ ਘੱਟ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਚਮਕੌਰ ਸਾਹਿਬ ’ਚ 2,47046 ਕੁਇੰਟਲ, ਬੇਲਾ ਮੰਡੀ ’ਚ 1,61,086 ਕੁਇੰਟਲ, ਬਸੀ ਗੁੱਜਰਾ ਮੰਡੀ ਵਿੱਚ 35445 ਕੁਇੰਟਲ, ਹਾਫਿਜ਼ਾਬਾਦ ਮੰਡੀ ਵਿੱਚ 13174 ਕੁਇੰਟਲ, ਗੱਗੋ ਮੰਡੀ ਵਿੱਚ 29946 ਕੁਇੰਟਲ ਤੇ ਸੱਲ੍ਹੋਮਾਜਰਾ ਆਰਜੀ ਮੰਡੀ 11,101 ਕੁਇੰਟਲ ਝੋਨੇ ਦੀ ਖਰੀਦ ਹੋਈ। ਸਹੇੜੀ ਮੁਤਾਬਕ ਸਾਰੀਆਂ ਮੰਡੀਆਂ ਵਿੱਚ ਕੁੱਲ 49,7800 ਕੁਇੰਟਲ ਝੋਨੇ ਦੀ ਆਮਦ ਹੋਈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦ ਘੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।
Advertisement
Advertisement
