ਚੰਡੀਮੰਦਰ-ਮੋਰਨੀ ਸੜਕ ’ਤੇ ਤੇਂਦੂਆ ਦਿਖਿਆ
ਚੰਡੀਮੰਦਰ-ਮੋਰਨੀ ਸੜਕ ’ਤੇ ਪੈਂਦੇ ਪਿੰਡ ਮਾਧਨਾ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਜਾ ਰਹੇ ਚੰਡੀਮੰਦਰ ਅਤੇ ਕਾਜ਼ੀਆਣਾ ਪਿੰਡਾਂ ਦੇ ਲੋਕਾਂ ਦੀਆਂ ਕਾਰਾਂ ਦੇ ਸਾਹਮਣੇ ਅਚਾਨਕ ਇੱਕ ਤੇਂਦੂਆ ਆ ਗਿਆ। ਬਘਰਾਨੀ ਪਰਿਵਾਰ ਦੇ ਮੈਂਬਰ ਕਾਰਾਂ ’ਤੇ ਜਾ ਰਹੇ ਸੀ ਤਾਂ ਅਚਾਨਕ ਜੰਗਲ...
Advertisement
ਚੰਡੀਮੰਦਰ-ਮੋਰਨੀ ਸੜਕ ’ਤੇ ਪੈਂਦੇ ਪਿੰਡ ਮਾਧਨਾ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਜਾ ਰਹੇ ਚੰਡੀਮੰਦਰ ਅਤੇ ਕਾਜ਼ੀਆਣਾ ਪਿੰਡਾਂ ਦੇ ਲੋਕਾਂ ਦੀਆਂ ਕਾਰਾਂ ਦੇ ਸਾਹਮਣੇ ਅਚਾਨਕ ਇੱਕ ਤੇਂਦੂਆ ਆ ਗਿਆ। ਬਘਰਾਨੀ ਪਰਿਵਾਰ ਦੇ ਮੈਂਬਰ ਕਾਰਾਂ ’ਤੇ ਜਾ ਰਹੇ ਸੀ ਤਾਂ ਅਚਾਨਕ ਜੰਗਲ ਵਿੱਚੋਂ ਕਾਰ ਅੱਗੇ ਤੇਂਦੂਆ ਆ ਗਿਆ। ਤੇਂਦੂਏ ਕਾਰਨ ਡਰਾਈਵਰਾਂ ਨੇ ਕਾਰਾਂ ਰੋਕ ਦਿੱਤੀਆਂ। ਕੁਝ ਮਿੰਟ ਰੁਕਣ ਮਗਰੋਂ ਤੇਂਦੂਆ ਜੰਗਲ ਵਿੱਚ ਚਲਾ ਗਿਆ। ਤੇਂਦੂਆ ਆਉਣ ਕਾਰਨ ਕਾਰਾਂ ਵਿੱਚ ਬੈਠੀਆਂ ਮਹਿਲਾਵਾਂ ਅਤੇ ਬੱਚੇ ਘਬਰਾ ਗਏ। ਪਿੰਡ ਵਾਸੀਆਂ ਮੁਤਾਬਕ ਚੰਡੀਮੰਦਰ ਨੇੜੇ ਸਕੂਲਾਂ ਦੇ ਆਲੇ-ਦੁਆਲੇ ਸੰਘਣੇ ਜੰਗਲ ਵਿੱਚ ਤੇਂਦੂਏ ਘੁੰਮਦੇ ਹਨ।
Advertisement
Advertisement
