ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੰਮ ਵਿੱਚ ਢਿੱਲ ਬਰਦਾਸ਼ਤ ਨਹੀਂ ਹੋਵੇਗੀ: ਮੁੰਡੀਆਂ

ਐੱਸਏਐੱਸ ਨਗਰ(ਮੁਹਾਲੀ): ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁਹਾਲੀ ਵਿੱਚ ਸੈਕਟਰ 65/66 ਜੰਕਸ਼ਨ ਤੋਂ ਲੈ ਕੇ ਸੈਕਟਰ-66 ਬੀ ਏਅਰਪੋਰਟ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਕੰਮ ਹੌਲੀ ਹੋਣ ਅਤੇ ਮਿਆਰ ਮੁਤਾਬਕ ਨਾ ਹੋਣ ਦਾ ਨੋਟਿਸ...
Advertisement
ਐੱਸਏਐੱਸ ਨਗਰ(ਮੁਹਾਲੀ): ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁਹਾਲੀ ਵਿੱਚ ਸੈਕਟਰ 65/66 ਜੰਕਸ਼ਨ ਤੋਂ ਲੈ ਕੇ ਸੈਕਟਰ-66 ਬੀ ਏਅਰਪੋਰਟ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਕੰਮ ਹੌਲੀ ਹੋਣ ਅਤੇ ਮਿਆਰ ਮੁਤਾਬਕ ਨਾ ਹੋਣ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਦਰੁਸਤ ਕਰਨ ਲਈ ਕਿਹਾ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜਵਾਬਦੇਹੀ ਨਿਸ਼ਚਤ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਲਈ ਵਚਨਬੱਧ ਹੈ, ਉੱਥੇ ਸਰਕਾਰੀ ਕੰਮਕਾਰ ਵਿੱਚ ਕੋਈ ਵੀ ਢਿੱਲ-ਮੱਠ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਮੁਹਾਲੀ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। -ਖੇਤਰੀ ਪ੍ਰਤੀਨਿਧ

ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਵਫ਼ਦ ਨਾਲ ਮੀਟਿੰਗ

ਪੰਚਕੂਲਾ: ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਤਨਜ਼ਾਨੀਆ ਗਣਰਾਜ ਦੇ ਸੰਯੁਕਤ ਵਿਤ ਕਮਿਸ਼ਨ (ਜੇਐੱਫਸੀ) ਨਾਲ ਮੀਟਿੰਗ ਦੀ ਅਗਵਾਈ ਕੀਤੀ। ਸ੍ਰੀ ਰਸਤੋਗੀ ਨੇ ਭਾਰਤ ਦੇ ਟੈਕਸ, ਕਰਜ਼ਾ ਅਤੇ ਧੰਨ ਵੰਡ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾਬਾਰਡ ਅਤੇ ਐੱਨਸੀਆਰ ਯੋਜਨਾ ਬੋਰਡ ਦੀ ਭੂਮਿਕਾ ’ਤੇ ਵੀ ਚਰਚਾ ਕੀਤੀ। -ਪੱਤਰ ਪ੍ਰੇਰਕ

ਸਿਵਲ ਸੇਵਾਵਾਂ ਪ੍ਰੀਖਿਆ ਦੇ ਸਫ਼ਲ ਉਮੀਦਵਾਰ ਸਨਮਾਨੇ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਚੰਡੀਗੜ੍ਹ ਗੁਲਾਬ ਚੰਦ ਕਟਾਰੀਆ ਨੇ ਅੱਜ ਰਾਜ ਭਵਨ ਵਿੱਚ ਸੰਕਲਪ-ਚੰਡੀਗੜ੍ਹ ਵੱਲੋਂ ਕਰਵਾਏ ਸਮਾਰੋਹ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਪ੍ਰੀਖਿਆ ਪਾਸ ਕਰਨ ਲਈ 13 ਉਮੀਦਵਾਰਾਂ ਅਤੇ ਵੱਖ-ਵੱਖ ਸੂਬਾ ਪੱਧਰੀ ਪਬਲਿਕ ਸਰਵਿਸ ਕਮਿਸ਼ਨ ਦੀਆਂ ਪ੍ਰੀਖਿਆਵਾਂ ’ਚ ਚੁਣੇ ਗਏ 7 ਉਮੀਦਵਾਰਾਂ ਦਾ ਸਨਮਾਨ ਕੀਤਾ। ਰਾਜਪਾਲ ਨੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਸ੍ਰੀ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਭਾਰਤ ਵਿਕਾਸ ਪਰਿਸ਼ਦ ਵੱਲੋਂ ਖੂਨਦਾਨ ਕੈਂਪ

ਅੰਬਾਲਾ: ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅਤੇ ਡਾ. ਪੁਨੀਤ ਜੈਨ ਚੈਰੀਟੇਬਲ ਟਰੱਸਟ ਵੱਲੋਂ ਅੱਜ ਇੱਥੇ ਪੰਚਾਇਤ ਭਵਨ ਵਿੱਚ ਸੰਸਥਾਪਕ ਡਾ. ਸੂਰਜ ਪ੍ਰਕਾਸ਼ ਦੀ ਜੈਯੰਤੀ ਮੌਕੇ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਸੀ ਅਜੈ ਸਿੰਘ ਤੋਮਰ ਨੇ ਕਿਹਾ ਕਿ ਖੂਨਦਾਨ  ਜੀਵਨ ਦਾ ਸਭ ਤੋਂ ਵੱਡਾ  ਦਾਨ ਹੈ। ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਮੀਨਾ ਢੀਂਗਰਾ, ਐੱਸਬੀਆਈ ਦੇ ਸਾਬਕਾ ਜੀਐੱਮ ਪ੍ਰਦੀਪ ਗੁਪਤਾ, ਨਟਰਾਜ ਕੇਬਲਜ਼ ਦੇ ਚਮਨ ਲਾਲ ਗੁਪਤਾ ਅਤੇ ਵੈਸ਼ ਹੈਂਡਲੂਮ ਦੇ ਵਿਨੋਦ ਵੈਸ਼ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਕੈਂਪ ਵਿੱਚ 57 ਦਾਨੀਆਂ ਨੇ ਖੂਨਦਾਨ ਕੀਤਾ। ਚੰਡੀਗੜ੍ਹ ਸੈਕਟਰ-32 ਦੇ ਬਲੱਡ ਬੈਂਕ ਟੀਮ ਨੇ ਖੂਨ ਇਕੱਤਰ  ਕੀਤਾ। ਕੈਂਪ ਦੇ ਪ੍ਰਬੰਧ ’ਚ ਪ੍ਰਦੀਪ ਗੋਇਲ, ਦੀਪਕ ਰਾਏ ਆਨੰਦ, ਵਿਵੇਕ ਗੁਪਤਾ, ਚਮਨ ਅਗਰਵਾਲ,  ਅੰਕੁਰ  ਗੋਇਲ, ਅਮਿਤ ਚੰਨਾ, ਕ੍ਰਿਸ਼ਨ ਲਾਲ ਗੁਲਾਟੀ, ਰਾਕੇਸ਼ ਮੱਕੜ, ਭਾਰਤੀ ਖੰਨਾ, ਮਨੋਜ ਗਰਗ ਅਤੇ ਮਹਿਲਾ ਮੰਡਲ ਨੇ ਯੋਗਦਾਨ ਦਿੱਤਾ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਧਰਮਿੰਦਰ ਸ਼ਰਮਾ ਨੇ ਸਭ ਤੋਂ ਪਹਿਲਾਂ ਖੂਨਦਾਨ ਕੀਤਾ,  ਦੀਪਕ ਰਾਏ ਆਨੰਦ ਨੇ 60ਵੀਂ, ਰਾਕੇਸ਼ ਮੱਕੜ ਨੇ 39ਵੀਂ ਤੇ ਅਮਿਤ ਚੰਨਾ ਨੇ 40ਵੀਂ ਵਾਰ ਖੂਨਦਾਨ ਕੀਤਾ। -ਪੱਤਰ ਪ੍ਰੇਰਕ

ਸਿੱਖਿਆ ਸਕੱਤਰ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ

ਚੰਡੀਗੜ੍ਹ: ਸਿੱਖਿਆ ਸਕੱਤਰ ਪੰਜਾਬ ਅਨਿੰਦਿਤਾ ਮਿੱਤਰਾ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਭਖਵੇਂ ਮਸਲਿਆਂ ਲਈ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਮਨਜੀਤ ਸੰਧੂ, ਜ਼ਿਲ੍ਹਾ ਸਕੱਤਰ ਫ਼ਤਹਿਗੜ੍ਹ ਸਾਹਿਬ ਜੋਸ਼ੀਲ ਤਿਵਾੜੀ ਅਤੇ ਜ਼ਿਲ੍ਹਾ ਪ੍ਰਧਾਨ ਰੋਪੜ ਗਿਆਨ ਚੰਦ ’ਤੇ ਆਧਾਰਿਤ ਵਫ਼ਦ ਹਾਜ਼ਰ ਰਿਹਾ। ਡੀਟੀਐੱਫ ਵੱਲੋਂ ਵੱਖ-ਵੱਖ ਮੰਗਾਂ ਸਬੰਧੀ ਪੂਰੇ ਵਿਸਥਾਰ ਨਾਲ ਸਿੱਖਿਆ ਸਕੱਤਰ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਸਾਂਝਾ ਅਧਿਆਪਕ ਮੋਰਚਾ ਪੰਜਾਬ ਤੇ ਹੋਰ ਅਧਿਆਪਕ ਜਥੇਬੰਦੀਆਂ ਦੀ ਪ੍ਰਾਇਮਰੀ ਕਾਡਰ ਦੀਆਂ ਬਹੁਤ ਚਿਰਾਂ ਤੋਂ ਚੱਲ ਰਹੀਆਂ ਮੰਗਾਂ ਸਬੰਧੀ ਸਿੱਖਿਆ ਸਕੱਤਰ ਨਾਲ ਚਰਚਾ ਹੋਈ।  ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਬਲਜੀਤ ਸਿੰਘ ਸਲਾਣਾ ਆਦਿ ਵਫ਼ਦ ਵਿੱਚ ਸ਼ਾਮਲ ਸਨ। ਸਾਂਝੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਬਹੁਤ ਸਮੇਂ ਬਾਅਦ ਪ੍ਰਾਇਮਰੀ ਕਾਡਰ ਦੀਆਂ ਲਟਕਦੀਆਂ ਮੰਗਾਂ ਤੇ ਸਿੱਖਿਆ ਸਕੱਤਰ ਨੇ ਬਹੁਤ ਵਿਸਥਾਰ ਨਾਲ ਮੰਗਾਂ ਬਾਰੇ ਗੱਲਬਾਤ ਕੀਤੀ। -ਪੱਤਰ ਪ੍ਰੇਰਕ

ਘਰ ਵਿੱਚੋਂ ਮੋਬਾਈਲ ਅਤੇ ਨਗਦੀ ਚੋਰੀ

ਪੰਚਕੂਲਾ: ਪਿੰਜੌਰ ਦੀ ਅਬਦੁੱਲਾਪੁਰ ਕਲੋਨੀ ਦੀ ਬਰਫ਼ ਵਾਲੀ ਗਲੀ ਵਿੱਚ ਚੋਰ ਦਿਨ ਦਿਹਾੜੇ ਇੱਕ ਘਰ ’ਚ ਦਾਖ਼ਲ ਹੋ ਕੇ ਮੋਬਾਈਲ ਅਤੇ ਨਗਦੀ ਲੈ ਕੇ ਫ਼ਰਾਰ ਹੋ ਗਿਆ। ਰਾਮਚੰਦਰ ਗੁਲੀਆ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਨੌਜਵਾਨ ਘਰ ਦਾਖ਼ਲ ਹੋ ਕੇ ਉਸ ਪਤਨੀ ਤੇ ਨੂੰਹ ਨੂੰ ਡਰਾ ਕੇ ਮੋਬਾਈਲ ਫੋਨ ਅਤੇ ਪੰਜ ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
Advertisement