ਗੁਰਦੁਆਰਾ ਦਮਦਮਾ ਸਾਹਿਬ ਦੇ ਰਿਹਾਇਸ਼ੀ ਕਮਰਿਆਂ ’ਤੇ ਲੈਂਟਰ ਪਾਇਆ
ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਸੰਪਰਦਾ ਵੱਲੋਂ ਜਥੇਦਾਰ ਭਾਈ ਦੀਪ ਸਿੰਘ ਘੜੂੰਆਂ ਦੀ ਰਹਿਨੁਮਾਈੇ ਹੇਠ ਗ੍ਰੰਥੀਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਲਈ ਬਣਾਏ ਗਏ ਦਰਜਨ ਦੇ ਕਰੀਬ ਰਿਹਾਇਸ਼ੀ ਕਮਰਿਆਂ...
Advertisement
ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਸੰਪਰਦਾ ਵੱਲੋਂ ਜਥੇਦਾਰ ਭਾਈ ਦੀਪ ਸਿੰਘ ਘੜੂੰਆਂ ਦੀ ਰਹਿਨੁਮਾਈੇ ਹੇਠ ਗ੍ਰੰਥੀਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਲਈ ਬਣਾਏ ਗਏ ਦਰਜਨ ਦੇ ਕਰੀਬ ਰਿਹਾਇਸ਼ੀ ਕਮਰਿਆਂ ’ਤੇ ਕਾਰ ਸੇਵਾ ਰਾਹੀਂ ਲੈਂਟਰ ਦੀ ਸੇਵਾ ਕੀਤੀ ਗਈ। ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ 8 ਹਜ਼ਾਰ ਵਰਗ ਫੁੱਟ ਦੇ ਰਿਹਾਇਸ਼ੀ ਕਮਰੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਾਲ ’ਤੇ ਲੈਂਟਰ ਪਾਉਣ ਲਈ 850 ਥੈਲੇ ਸੀਮੈਂਟ 150 ਕੁਇੰਟਲ ਤੋਂ ਵੱਧ ਲੋਹਾ 18 ਹਜ਼ਾਰ ਵਰਗ ਫੁੱਟ ਤੋਂ ਵੱਧ ਬਜਰੀ ਅਤੇ ਰੇਤੇ ਦੇ ਮਿਸ਼ਰਣ ਦੀ ਵਰਤੋਂ ਕੀਤੀ ਹੈ। ਜਥੇਦਾਰ ਬਾਈ ਦੀਪ ਸਿੰਘ ਘੜੂੰਆ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਪਹਿਲਾਂ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਨੂੰ ਪੁਰਾਤਨ ਸਰਹੰਦੀ ਇੱਟਾਂ ਨਾਲ ਪੁਰਾਤਨ ਦਿੱਖ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਭਾਈ ਕੁਲਦੀਪ ਸਿੰਘ ਗੋਗੀ, ਭਾਈ ਰਣਜੀਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਰਵਿੰਦਰ ਸਿੰਘ ਰਵੀ, ਬਾਬਾ ਸੋਹਣ ਸਿੰਘ ਸੰਧੂਆਂ, ਸੰਦੀਪ ਸਿੰਘ ਅਤੇ ਬਰਜਿੰਦਰ ਸਿੰਘ ਬੈਂਸ ਹਾਜ਼ਰ ਸਨ।
Advertisement
Advertisement