ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸ਼ਾਰਟਹੈਂਡ ਜਮਾਤਾਂ ਲਈ ਦਾਖ਼ਲਾ ਸ਼ੁਰੂ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਪੰਜਾਬੀ ਸ਼ਾਰਟਹੈਂਡ ਸਿੱਖਣ ਦੇ ਚਾਹਵਾਨਾਂ ਲਈ ਸ਼ਾਰਟਹੈਂਡ ਜਮਾਤਾਂ (ਮੁੱਢਲੀ ਸਿਖਲਾਈ ਅਤੇ ਤੇਜ਼ਗਤੀ) ਵਿਚ ਦਾਖਲਾ ਉਪਲਬੱਧ ਹੈ। ਜ਼ਿਲ੍ਹਾ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਫ਼ਾਰਮ ਭਰਨ ਦੀ ਅੰਤਿਮ ਮਿਤੀ 15 ਅਕਤੂਬਰ ਰੱਖੀ ਗਈ...
Advertisement
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਪੰਜਾਬੀ ਸ਼ਾਰਟਹੈਂਡ ਸਿੱਖਣ ਦੇ ਚਾਹਵਾਨਾਂ ਲਈ ਸ਼ਾਰਟਹੈਂਡ ਜਮਾਤਾਂ (ਮੁੱਢਲੀ ਸਿਖਲਾਈ ਅਤੇ ਤੇਜ਼ਗਤੀ) ਵਿਚ ਦਾਖਲਾ ਉਪਲਬੱਧ ਹੈ। ਜ਼ਿਲ੍ਹਾ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਫ਼ਾਰਮ ਭਰਨ ਦੀ ਅੰਤਿਮ ਮਿਤੀ 15 ਅਕਤੂਬਰ ਰੱਖੀ ਗਈ ਹੈ। ਇਨ੍ਹਾਂ ਜਮਾਤਾਂ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਹੈ। ਹੋਰ ਜਾਣਕਾਰੀ ਲਈ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 518(ਏ), ਮੰਜ਼ਿਲ ਚੌਥੀ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਜਾਂ ਮੋਬਾਈਲ ਨੰਬਰ 94633-87365 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisement
Advertisement