ਸ਼ਹੀਦੀ ਦਿਵਸ ਸਬੰਧੀ ਲੰਗਰ ਲਾਇਆ
ਖਰੜ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੱਦੇਨਜ਼ਰ ਝੁੰਗੀਆਂ ਰੋਡ ਐੱਸ ਐੱਸ ਪ੍ਰੋਪਰਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਛਬੀਲ ਲਗਾਈ ਗਈ ਅਤੇ ਕੜੀ ਚਾਵਲ ਤੇ ਕੜਾਹ ਪ੍ਰਸਾਦ ਦਾ ਲੰਗਰ ਵਰਤਾਇਆ ਗਿਆ। ਇਹ ਲੰਗਰ ਸਵੇਰ ਤੋਂ ਸ਼ਾਮ ਚਾਰ...
Advertisement
ਖਰੜ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੱਦੇਨਜ਼ਰ ਝੁੰਗੀਆਂ ਰੋਡ ਐੱਸ ਐੱਸ ਪ੍ਰੋਪਰਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਛਬੀਲ ਲਗਾਈ ਗਈ ਅਤੇ ਕੜੀ ਚਾਵਲ ਤੇ ਕੜਾਹ ਪ੍ਰਸਾਦ ਦਾ ਲੰਗਰ ਵਰਤਾਇਆ ਗਿਆ। ਇਹ ਲੰਗਰ ਸਵੇਰ ਤੋਂ ਸ਼ਾਮ ਚਾਰ ਵਜੇ ਤੱਕ ਚੱੱਲਿਆ ਜਿੱਥੇ ਹਜ਼ਾਰਾਂ ਸੰਗਤਾਂ ਨੇ ਪ੍ਰਸਾਦ ਛਕਿਆ। ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜ ਸਾਰੀ ਦੁਨੀਆਂ ਨੂੰ ਕਰਨੇ ਚਾਹੀਦੇ ਹਨ। ਇਸ ਮੌਕੇ ਲੰਗਰ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਸੋਢੀ, ਦਲਜੀਤ ਸਿੰਘ, ਗੁਰਜੀਤ ਸਿੰਘ, ਪ੍ਰੀਤ ਜਕੜ ਮਾਜਰਾ, ਹਿਮਾਂਸੂ, ਕੁਲਵਿੰਦਰ ਸਿੰਘ, ਮਨਜੀਤ ਕੌਰ, ਸੋਨੂੰ, ਮੇਜਰ ਸਿੰਘ ਅਤੇ ਲਵਪ੍ਰੀਤ ਖੀਵਾ ਆਦਿ ਮੈਂਬਰ ਮੌਜੂਦ ਸਨ।
Advertisement
Advertisement
