ਲਾਲੜੂ: ਸ਼ੈੱਡ ਡਿੱਗਣ ਕਾਰਨ ਮਾਲਕ ਸਮੇਤ ਚਾਰ ਮੱਝਾਂ ਦੀ ਮੌਤ
ਸਿਹਤ ਮੰਤਰੀ ਵੱਲੋਂ ਮਦਦ ਦਾ ਭਰੋਸਾ
Advertisement
ਇੱਥੋਂ ਦੇ ਪਿੰਡ ਬਟੌਲੀ ’ਚ ਭਾਰੀ ਮੀਂਹ ਕਾਰਨ ਪਸ਼ੂਆਂ ਦਾ ਸ਼ੈੱਡ ਡਿੱਗ ਗਿਆ ਹੈ। ਜਿਸ ਦੇ ਚੱਲਦਿਆਂ ਬਜ਼ੁਰਗ ਮਾਲਕ ਅਤੇ 4 ਮੱਝਾਂ ਦੀ ਮੌਤ ਹੋ ਗਈ ਅਤੇ ਹੋਰ ਪਸ਼ੂ ਜ਼ਖਮੀ ਹੋ ਗਏ। ਘਟਨਾ ਉਪਰੰਤ ਮਲਬਾ ਹਟਾ ਕੇ ਜਸਵੀਰ ਸਿੰਘ (62) ਨੂੰ ਬਾਹਰ ਕੱਢਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਡਾਇਰੀ ਦਾ ਕੰਮ ਕਰਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ।
ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇ ਜਸਵੀਰ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਸੀ ਕਿ ਅਚਾਨਕ ਸ਼ੈੱਡ ਡਿੱਗ ਗਿਆ ਅਤੇ ਉਹ ਪਸ਼ੂਆਂ ਸਮੇਤ ਮਲਬੇ ਹੇਠਾਂ ਦਬ ਗਿਆ। ਇਸ ਘਟਨਾ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਪ੍ਰਗਟ ਕੀਤਾ ਤੇ ਮੁਆਵਜ਼ਾ ਸਮੇਤ ਹਰਸੰਭਵ ਮੱਦਦ ਦਾ ਭਰੋਸਾ ਦਿੱਤਾ।
Advertisement
ਜਿਕਰਯੋਗ ਹੈ ਕਿ ਲਾਲੜੂ ਸਰਕਲ ਵਿੱਚ ਮੀਂਹ ਕਾਰਨ ਇਕ ਹਫ਼ਤੇ ’ਚ ਦੂਜੀ ਮੌਤ ਹੋਈ ਹੈ।
Advertisement