ਨਬੀਪੁਰ ਪਸ਼ੂ ਮੰਡੀ ’ਚ ਸਹੂਲਤਾਂ ਦੀ ਘਾਟ
ਭੁੱਟਾ ਨੇ ਵਪਾਰੀਆਂ ਅਤੇ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ
Advertisement
ਆਧੁਨਿਕ ਪਸ਼ੂ ਮੰਡੀ ਪਿੰਡ ਨਬੀਪੁਰ ਵਿੱਚ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਸਹੂਲਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਸ਼ੂ ਮੰਡੀ ਵਿਚ ਵਪਾਰੀ ਅਤੇ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਕਹੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ 7.50 ਕਰੋੜ ਰੁਪਏ ਨਾਲ ਤਿਆਰ ਹੋਈ ਪਸ਼ੂ ਮੰਡੀ ਵਿੱਚ ਠੇਕੇਦਾਰ ਵੱਲੋਂ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ, ਪਸ਼ੂ ਨੂੰ ਵਾਹਨ ਵਿੱਚੋਂ ਉਤਾਰਨ-ਚੜਾਉਣ, ਡਾਕਟਰ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਅਤੇ ਵਪਾਰੀਆਂ ਦੇ ਬੈਠਣ ਤੇ ਰਹਿਣ ਦੀ ਸਹੂਲਤ ਦੇਣੀ ਬਣਦੀ ਹੈ ਪਰ ਇਨ੍ਹਾਂ ਵਿੱਚੋਂ ਕਿਸੇ ’ਤੇ ਵੀ ਕੋਈ ਅਮਲ ਨਹੀਂ ਹੋ ਰਿਹਾ। ਠੇਕੇਦਾਰ ਪਸ਼ੂ ਖਰੀਦਣ ਅਤੇ ਵੇਚਣ ਦਾ ਵਪਾਰੀ ਤੋਂ 2700 ਰੁਪਏ ਪ੍ਰਤੀ ਪਸ਼ੂ ਫੀਸ, 50 ਰੁਪਏ ਮੰਡੀ ਵਿੱਚ ਐਂਟਰੀ ਸਮੇਂ, ਪਸ਼ੂਆਂ ਨੂੰ ਪਾਣੀ ਲਈ 350 ਰੁਪਏ ਪਾਣੀ ਦਾ ਟੱਪ ਮੁੱਲ ਦੇ ਰਿਹਾ ਹੈ। ਮੰਡੀ ਦੀ ਇਮਾਰਤ ਸੰਭਾਲ ਨਾ ਹੋਣ ਕਾਰਨ ਖੰਡਰ ਦਾ ਰੂਪ ਧਾਰ ਚੁੱਕੀ ਹੈ, ਬਾਥਰੂਮ ਲੰਬੇ ਸਮੇਂ ਤੋਂ ਬੰਦ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਬੀਪੁਰ ਪਸ਼ੂ ਮੰਡੀ ਵਿੱਚ ਪਸ਼ੂ ਪਾਲਕਾਂ ਅਤੇ ਵਪਾਰੀਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਨਹੀਂ ਵਪਾਰੀ ਅਤੇ ਪਸ਼ੂ ਪਾਲਕ ਆਪਣੇ ਹੱਕਾਂ ਲਈ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਦੀਪ ਸਿੰਘ ਸਾਬਕਾ ਸਰਪੰਚ ਜਲਵੇੜਾ, ਏਕਮ ਸਿੰਘ ਬੁਚੜੇ, ਦਮਨਜੋਤ ਸਿੰਘ ਜਲਵੇੜੀ ਗਹਿਲਾਂ, ਬਲਵੀਰ ਸਿੰਘ ਜਲਵੇੜਾ, ਮੱਘਰ ਸਿੰਘ ਬੁਚੜੇ, ਗੁਰਪ੍ਰੀਤ ਸਿੰਘ ਬੁਚੜੇ, ਕਰਨਜੀਤ ਸਿੰਘ ਸਲੇਮਪੁਰ, ਬੇਅੰਤ ਸਿੰਘ ਬੁਚੜੇ, ਜੀਵਨ ਸਿੰਘ ਬੁਚੜੇ, ਬਲਵੰਤ ਸਿੰਘ ਬੁਚੜੇ, ਅਵਤਾਰ ਸਿੰਘ ਬੁਚੜੇ, ਬਲਵਿੰਦਰ ਸਿੰਘ ਅਰਾਈ ਮਾਜਰਾ ਅਤੇ ਅਮਨਦੀਪ ਸਿੰਘ ਫਾਟਕ ਮਾਜਰੀ ਹਾਜ਼ਰ ਸਨ।
Advertisement
Advertisement