ਲਾਭ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਈ
ਅੰਬਾਂ ਦੇ ਰੁੱਖ ਵੱਢਣ ਖ਼ਿਲਾਫ਼ ਅੱਠ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਭੁੱਖ ਹਡ਼ਤਾਲ
Advertisement
ਗੁਰੂਦੁਆਰਾ ਅੰਬ ਸਾਹਿਬ ਦੇ ਨੇੜੇ ਬਣ ਰਹੇ ਮਾਲ ਦੀ ਥਾਂ ’ਚ ਖੜ੍ਹੇ ਅੰਬਾਂ ਤੇ ਹੋਰ ਦਰੱਖਤਾਂ ਦੀ ਕਟਾਈ ਦੇ ਵਿਰੁੱਧ ਐੱਸ ਸੀ ਬੀ ਸੀ ਮੋਰਚਾ ਦੇ ਝੰਡੇ ਹੇਠ ਪਿਛਲੇ ਅੱਠ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਲਾਭ ਸਿੰਘ ਦੀ ਭੁੱਖ ਹੜਤਾਲ ਅੱਜ ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਜੂਸ ਪਿਲਾ ਕੇ ਖ਼ਤਮ ਕਰਵਾ ਦਿੱਤੀ।
ਇਸ ਮੌਕੇ ਐਸ ਸੀ ਬੀ ਸੀ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਤੇ ਅਨੇਕਾਂ ਮੋਹਤਬਰ ਤੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ। ਮੋਰਚੇ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਈ ਹੋਈ ਹੈ ਤੇ ਅਦਾਲਤ ਵੱਲੋਂ ਅੰਬਾਂ ਤੇ ਹੋਰ ਦਰੱਖਤਾਂ ਨੂੰ ਕੱਟਣ ਤੇ ਰੋਕ ਲਾਈ ਹੈ। ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਲਗਾਤਾਰ ਵਧਦੀ ਠੰਡ ਕਾਰਨ ਭੁੱਖ ਹੜਤਾਲ ਤੇ ਬੈਠੇ ਬਾਪੂ ਲਾਭ ਸਿੰਘ ਦੀ ਤਬੀਅਤ ਖਰਾਬ ਹੋਣ ਦੇ ਖਦਸ਼ੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਮਨਾ ਕੇ ਇਹ ਭੁੱਖ ਹੜਤਾਲ ਖਤਮ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
Advertisement
Advertisement
