ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਲਵਿੰਦਰ ਸਿੰਘ ਕਾਲਾ ਧਰਮਗੜ੍ਹ ਦੇ ਸਰਪੰਚ ਬਣੇ

ਮੁਹਾਲੀ ਬਲਾਕ ਦੇ ਪਿੰਡ ਧਰਮਗੜ੍ਹ ਵਿਖੇ ਅੱਜ ਹੋਈ ਪੰਚਾਇਤ ਦੀ ਜ਼ਿਮਨੀ ਚੋਣ ਵਿੱਚ ਕੁਲਵਿੰਦਰ ਸਿੰਘ ਕਾਲਾ ਸਰਪੰਚ ਚੁਣੇ ਗਏ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਸੁਖਪ੍ਰੀਤ ਸਿੰਘ ਨੂੰ 94 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਤਿੰਨ ਪੰਚਾਂ ਦੀ ਚੋਣ ਵਿੱਚ ਵੀ...
ਪਿੰਡ ਧਰਮਗੜ੍ਹ ਦਾ ਜੇਤੂ ਸਰਪੰਚ ਕੁਲਵਿੰਦਰ ਸਿੰਘ ਕਾਲਾ ਆਪਣੇ ਸਾਥੀਆਂ ਨਾਲ। -ਫੋਟੋ: ਚਿੱਲਾ
Advertisement
ਮੁਹਾਲੀ ਬਲਾਕ ਦੇ ਪਿੰਡ ਧਰਮਗੜ੍ਹ ਵਿਖੇ ਅੱਜ ਹੋਈ ਪੰਚਾਇਤ ਦੀ ਜ਼ਿਮਨੀ ਚੋਣ ਵਿੱਚ ਕੁਲਵਿੰਦਰ ਸਿੰਘ ਕਾਲਾ ਸਰਪੰਚ ਚੁਣੇ ਗਏ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਸੁਖਪ੍ਰੀਤ ਸਿੰਘ ਨੂੰ 94 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਤਿੰਨ ਪੰਚਾਂ ਦੀ ਚੋਣ ਵਿੱਚ ਵੀ ਨੇਪਰੇ ਚੜ੍ਹ ਗਈ। ਦੋ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਸੀ। ਇਸੇ ਤਰ੍ਹਾਂ ਗਰੀਨ ਅਨਕਲੇਵ ਦਾਊਂ ਵਿੱਚ ਦੋ ਪੰਚਾਂ ਅਤੇ ਮਾਜਰੀ ਬਲਾਕ ਦੇ ਪਿੰਡ ਰੁੜਕੀ ਖਾਮ ਵਿੱਚ ਸਰਪੰਚ ਦੀ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਧਰਮਗੜ੍ਹ ਪਿੰਡ ਵਿੱਚ ਪੋਲਿੰਗ ਦੌਰਾਨ ਵੀਡੀਓਗਰਾਫੀ ਵੀ ਕਰਵਾਈ ਗਈ। ਇੱਥੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਸਾਰਾ ਦਿਨ ਪੁਲੀਸ ਵੀ ਤਾਇਨਾਤ ਰਹੀ।

Advertisement
Advertisement