ਪਾਣੀ ਦੀ ਦੁਰਵਰਤੋਂ ਖ਼ਿਲਾਫ਼ ਅਦਾਲਤ ਦਾ ਦਰਵਾਜਾ ਖੜਕਾਇਆ
ਕੌਂਸਲਰ ਦੇ ਪਤੀ ਵੱਲੋਂ ਅਦਾਲਤ ਵਿੱਚ ਕੇਸ ਦਾਇਰ
Advertisement
ਸ਼ਹਿਰ ਦੀ ਵਾਰਡ ਨੰਬਰ 3 ਦੀ ਕੌਂਸਲਰ ਟੀਨਾ ਸ਼ਰਮਾ ਦੀ ਅਗਵਾਈ ਹੇਠ ਉਸ ਦੇ ਪਤੀ ਸਮਾਜ ਸੇਵੀ ਰੋਹਿਤ ਸ਼ਰਮਾ ਸ਼ੈਕੀ ਨੇ ਵਾਰਡ ਵਾਸੀਆਂ ਦੇ ਹੱਕਾਂ ਲਈ ਅਮਲੋਹ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ੈਕੀ ਨੇ ਦੱਸਿਆ ਕਿ ਵਾਰਡ ਅਧੀਨ ਆਉਂਦੇ ਨਿਊ ਸ਼ਾਸਤਰੀ ਨਗਰ ਵਿਚ ਸੰਤ ਫ਼ਰੀਕ ਸਕੂਲ ਦੇ ਨਜ਼ਦੀਕ ਇੱਕ ਮਕਾਨ ਮਾਲਕ ਵਲੋਂ ਵੱਡੀ ਗਿਣਤੀ ਵਿਚ ਕਿਰਾਏਦਾਰ ਰੱਖੇ ਹੋਏ ਹਨ ਜਿਨ੍ਹਾਂ ਤੋਂ ਲੋਕ ਪ੍ਰੇਸ਼ਾਨ ਸਨ ਕਿਉਂਕਿ ਇਨ੍ਹਾਂ ਵਲੋਂ ਪਾਣੀ ਦੀ ਕਥਿਤ ਦੁਰਵਰਤੋਂ ਕੀਤੀ ਜਾਦੀ ਸੀ। ਨਿੱਜੀ ਹੋਦੀ ਬੰਦ ਰਹਿਣ ਕਰ ਕੇ ਗੰਦੇ ਪਾਣੀ ਦਾ ਅਕਸਰ ਛੱਪੜ ਬਣਿਆ ਰਹਿੰਦਾ ਹੈ। ਇਸ ਸਬੰਧੀ ਮਕਾਨ ਮਾਲਕ ਅਤੇ ਕਿਰਾਏਦਾਰਾਂ ਨੂੰ ਕਈ ਵਾਰ ਇਸ ਪਾਸੇ ਧਿਆਨ ਦੇਣ ਲਈ ਕਿਹਾ ਗਿਆ ਪਰ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੀ ਨਾ ਹੀ ਪੁਲੀਸ ਵੈਰੀਫੀਕੇਸ਼ਨ ਹੁੰਦੀ ਹੈ ਅਤੇ ਨਾ ਹੀ ਸਮਝਾਉਣ ਤੇ ਸਮਝਦੇ ਹਨ। ਇਸ ਲਈ ਉਸ ਨੇ ਮਹੱਲਾ ਨਿਵਾਸੀਆਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਸੀਨੀਅਰ ਐਡਵੋਕੇਟ ਮਨੀਸ਼ ਮੋਦੀ ਰਾਹੀ ਅਮਲੋਹ ਦੀ ਅਦਾਲਤ ਵਿਚ ਮਕਾਨ ਮਾਲਕਾਂ ਖਿਲਾਫ਼ ਕੇਸ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 3 ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਕੌਂਸਲਰ ਪਰਿਵਾਰ ਵਲੋਂ ਵਾਰਡ ਵਾਸੀਆਂ ਦੀ ਸਹੂਲਤ ਲਈ ਅਦਾਲਤ ਦਾ ਸਹਾਰਾ ਲਿਆ ਹੋਵੇ। ਉਸ ਨੇ ਦੱਸਿਆ ਕਿ ਅਦਾਲਤ ਨੇ ਮਕਾਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਭਵਿੱਖ ਵਿਚ ਵੀ ਵਾਰਡ ਵਾਸੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
Advertisement
Advertisement