ਖਿਜ਼ਰਾਬਾਦ ਫੁਟਬਾਲ ਕੱਪ: ਚੰਦਪੁਰ ਡਕਾਲਾ ਦੀ ਟੀਮ ਚੈਂਪੀਅਨ ਬਣੀ
ਲੜਕੀਆਂ ਦੀ ਕਬੱਡੀ ਵਿੱਚ ਪੰਜਾਬ ਨੇ ਹਰਿਆਣਾ ਨੂੰ ਹਰਾਇਆ
Advertisement
ਖਿਜ਼ਰਾਬਾਦ ਵਿੱਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 29ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਅਤੇ ਅਥਲੈਟਿਕ ਮੁਕਾਬਲੇ ਕਰਵਾਏ ਗਏ। ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਵਿੱਚ 32 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਮੇਜ਼ਬਾਨ ਖਿਜ਼ਰਾਬਾਦ ਨੂੰ ਹਰਾ ਕੇ ਚੰਦਪੁਰ ਡਕਾਲਾ ਦੀ ਟੀਮ ਜੇਤੂ ਰਹੀ।ਇੱਕ ਪਿੰਡ ਓਪਨ ਦੇ ਫੁਟਬਾਲ ਮੁਕਾਬਲਿਆਂ ਦੇ ਪਹਿਲੇ ਸੈਮੀ-ਫਾਈਨਲ ਵਿੱਚ ਖਿਜ਼ਰਾਬਾਦ-ਏ ਟੀਮ ਨੇ ਤਿਊੜ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਜਦਦਿ ਦੂਜੇ ਸੈਮੀ-ਫਾਈਨਲ ਵਿੱਚ ਚੰਦਪੁਰ ਡਕਾਲਾ ਦੀ ਟੀਮ ਨੇ ਖਿਜ਼ਰਾਬਾਦ-ਬੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲੇ ਵਿਚ ਚੰਦਪੁਰ ਡਕਾਲਾ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਖਿਜ਼ਰਾਬਾਦ-ਏ ’ਤੇ ਜਿੱਤ ਦਰਜ ਕੀਤੀ ਅਤੇ ਜੇਤੂ ਟਰਾਫ਼ੀ ਤੋਂ ਇਲਾਵਾ 51 ਹਜ਼ਾਰ ਰੁਪਏ ਦੀ ਨਗਦ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ। ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਖਿਜ਼ਰਾਬਾਦ-ਬੀ ਨੇ ਤਿਊੜ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਵਿਚਕਾਰ ਕਬੱਡੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਲੰਬੀ ਛਾਲ, ਗੋਲਾ ਸੁੱਟਣਾ ਅਤੇ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਨਾਮ ਵੰਡ ਸਮਾਗਮ ਵਿੱਚ ਪਾਵਰ ਸਲੈਪਰ ਜੁਝਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸ਼ਾਮ ਵੇਲੇ ਮਸ਼ਹੂਰ ਗਾਇਕ ਜੋੜੀ ਹਰਵਿੰਦਰ ਨੂਰਪੁਰੀ ਅਤੇ ਸੁੱਖ ਘੁੰਮਣ ਨੇ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਪੁਸ਼ਪਿੰਦਰ ਕੁਮਾਰ, ਤਰਨਜੀਤ ਸਿੰਘ ਬਾਵਾ, ਪਾਲਇੰਦਰਜੀਤ ਸਿੰਘ ਬਾਠ, ਪਰਮਜੀਤ ਸਿੰਘ, ਬਲਦੇਵ ਸਿੰਘ, ਮਾਸਟਰ ਸੁਖਦੀਪ ਸਿੰਘ, ਜਸਵਿੰਦਰ ਸਿੰਘ ਕਾਲਾ, ਸਰਪੰਚ ਹਰਜੀਤ ਕੌਰ, ਸਤਨਾਮ ਸਿੰਘ ਪਾਬਲਾ, ਹਰਚਰਨ ਸਿੰਘ ਅਤੇ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।
Advertisement
Advertisement
