ਕੰਗ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
ਹਲਕਾ ਖਰੜ ਤੋਂ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਨਵਾਂ ਗਰਾਉਂ ਵਿੱਚ ਕੁਝ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਕਮੇਟੀ ਅਧੀਨ ਪੈਂਦੇ ਇਲਾਕੇ ਵਿੱਚ ਹੋਣ ਵਾਲੇ ਵਿਕਾਸ ਦਾ ਜਾਇਜ਼ਾ ਲਿਆ। ਜਗਮੋਹਨ ਸਿੰਘ ਕੰਗ ਅਨੁਸਾਰ ਲੋਕਾਂ ਨੇ ਉਸ ਨੂੰ...
Advertisement
ਹਲਕਾ ਖਰੜ ਤੋਂ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਨਵਾਂ ਗਰਾਉਂ ਵਿੱਚ ਕੁਝ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਕਮੇਟੀ ਅਧੀਨ ਪੈਂਦੇ ਇਲਾਕੇ ਵਿੱਚ ਹੋਣ ਵਾਲੇ ਵਿਕਾਸ ਦਾ ਜਾਇਜ਼ਾ ਲਿਆ। ਜਗਮੋਹਨ ਸਿੰਘ ਕੰਗ ਅਨੁਸਾਰ ਲੋਕਾਂ ਨੇ ਉਸ ਨੂੰ ਦੱਸਿਆ ਕਿ ਨਵਾਂ ਗਰਾਉਂ ਵਿੱਚ ਮੌਜੂਦਾ ਕਮੇਟੀ ਨੂੰ ਬਣੇ ਨੂੰ ਕਰੀਬ ਪੰਜ ਸਾਲ ਹੋ ਚੁੱਕੇ ਹਨ ਪਰ ਵਿਕਾਸ ਕੰਮਾਂ ਵੱਲ ਕਮੇਟੀ ਦਾ ਕੋਈ ਧਿਆਨ ਨਹੀਂ ਹੈ ਕਈ ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ। ਪਾਣੀ ਦੀ ਨਿਕਾਸੀ ਤੇ ਸਟਰੀਟ ਲਾਈਟਾਂ ਬੰਦ ਹਨ। ਇਸ ਮੌਕੇ ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਨੰਬਰਦਾਰ ਤੇ ਕੌਂਸਲਰ ਅਵਤਾਰ ਸਿੰਘ ਤਾਰੀ ਤੇ ਸਾਬਕਾ ਸਰਪੰਚ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
Advertisement
Advertisement
