ਕੰਗ ਵੱਲੋਂ ਸ਼ਿਆਮੀਪੁਰ ਟੱਪਰੀਆਂ ਦੇ ਵਾਸੀਆਂ ਨਾਲ ਮੀਟਿੰਗ
ਪਿੰਡ ਵਾਸੀਆਂ ਨੇ ਸੁਹਾਲੀ ਤੇ ਸਿਆਮੀਪੁਰ ਟੱਪਰੀਆਂ ਦੇ ਪੁਲਾਂ ਦੀ ਹਾਲਤ ਤੋਂ ਜਾਣੂ ਕਰਵਾਇਆ
Advertisement
ਹਲਕਾ ਖਰੜ ਤੋਂ ਕਾਂਰਗਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਹਲਕੇ ਖਰੜ ਦੇ ਲੋਕ ਸੰਪਰਕ ਦੌਰੇ ਤਹਿਤ ਨੇੜਲੇ ਪਿੰਡ ਸ਼ਿਆਮੀਪੁਰ ਟੱਪਰੀਆਂ ਵਿੱਚ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। ਲੋਕਾਂ ਨੇ ਕੰਗ ਦੇ ਧਿਆਨ ਵਿੱਚ ਲਿਆਂਦਾ ਕਿ ਨਵੀਂ ਪੰਚਾਇਤ ਬਣਨ ਤੋਂ ਬਾਅਦ ਉਨ੍ਹਾਂ ਦੇ ਪਿੰਡ ਨੂੰ ਕੋਈ ਗਰਾਂਟ ਨਹੀਂ ਮਿਲੀ ਜਿਸ ਕਾਰਨ ਵਿਕਾਸ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਇਲਾਕੇ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਸ਼ਿਆਮੀਪੁਰ ਟੱਪਰੀਆਂ-ਫਾਂਟਵਾਂ ਅਤੇ ਸੁਹਾਲੀ-ਨਗਲੀਆਂ ਦੇ ਪੁਲਾਂ ਦੇ ਥਮਲਿਆਂ ਦੁਆਲੇ ਖਾਰ ਪੈ ਚੁੱਕੀ ਹੈ ਅਤੇ ਜੇ ਇਨ੍ਹਾਂ ਪੁਲਾਂ ਦੀ ਤੁਰੰਤ ਸੰਭਾਲ ਨਾ ਹੋਈ ਤਾਂ ਨੁਕਸਾਨ ਹੋ ਸਕਦਾ ਹੈ।
ਕੰਗ ਨੇ ‘ਆਪ’ ਸਰਕਾਰ ਨੇ ਹਲਕੇ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਉਂਦਿਆਂ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਰਾਣਾ ਗਿਆਨ ਸਿੰਘ ਘੰਡੌਲੀ, ਨਰਿੰਦਰ ਸਿੰਘ ਢਕੋਰਾਂ, ਬਾਬਾ ਸੁਰਿੰਦਰ, ਬਾਬਾ ਜਸਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਤੇਜ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਰਮਨ ਦੀਪ ਸਿੰਘ ਅਤੇ ਤਰਲੋਚਨ ਸਿੰਘ ਹਾਜ਼ਰ ਸਨ।
Advertisement
Advertisement
